ਹਾਥਰਸ : 19 ਸਾਲ ਦੀ ਇੱਕ ਦਲਿਤ ਲੜਕੀ ਨਾਲ ਹਥਰਸ ਵਿੱਚ ਕਥਿਤ ਸਮੂਹਿਕ ਬਲਾਤਕਾਰ (Gang rape) ਤੋਂ ਬਾਅਦ ਜ਼ਖਮੀ ਹੋਣ ਕਾਰਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ।
ਇਹ ਵੀ ਪੜ੍ਹੋ : ਫੇਕ ਨਿਊਜ ਅਤੇ ਸੂਚਨਾਵਾਂ ਦੇਣ ਵਾਲੇ ਇਸ਼ਤਿਹਾਰਾਂ 'ਤੇ ਕਾਰਵਾਈ ਕਰੇਗਾ ਫੇਸਬੁੱਕ
ਹੁਣ ਇਸ ਲੜਕੀ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਬਿਆਨ ਨੂੰ ਬਦਲਣ ਲਈ ਉਨ੍ਹਾਂ ਤੇ ਵਾਰ-ਵਾਰ ਦਬਾਅ ਪਾ ਰਿਹਾ ਸੀ। ਲੜਕੀ ਦੇ ਪਿਤਾ ਨੇ ਕਿਹਾ ਕਿ ਸਰਕਾਰੀ ਅਧਿਕਾਰੀ ਉਸ ‘ਤੇ ਦਬਾਅ ਪਾ ਰਹੇ ਹਨ। ਉਸਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮੰਗਲਵਾਰ ਸਵੇਰੇ ਲੜਕੀ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਵਿਆਪਕ ਰੋਸ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਦੀ ਸਖਤ ਆਲੋਚਨਾ ਹੋ ਰਹੀ ਹੈ।
ਇਹ ਵੀ ਪੜ੍ਹੋ : ਹਾਥਰਸ ਕਾਂਡ: ਪੀੜਤਾ ਦੇ ਪਿਤਾ ਨੇ CBI ਜਾਂਚ ਦੀ ਕੀਤੀ ਮੰਗ