Friday, November 22, 2024
 

ਚੰਡੀਗੜ੍ਹ / ਮੋਹਾਲੀ

ਵਿਦਿਆਰਥੀਆਂ ਲਈ 3 ਅਕਤੂਬਰ ਤੋਂ ਦੂਰਦਰਸ਼ਨ ਰਾਹੀਂ ਸ਼ੁਰੂ ਹੋਣਗੀਆਂ ਖ਼ਾਸ ਜਮਾਤਾਂ

September 29, 2020 09:06 AM

ਐੱਸਏਐੱਸ ਨਗਰ : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਿੰਦਗੀ ਜਿਉਣ ਦੇ ਹੁਨਰ ਸਿਖਾਉਣ ਦੀ ਮੁਹਿੰਮ 3 ਅਕਤੂਬਰ ਤੋਂ ਅਰੰਭ ਕੀਤੀ ਜਾ ਰਹੀ ਹੈ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਹੈ, ਜਿਸ ਅੰਦਰ ਸਕੂਲੀ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਵਿਸ਼ਾ ਸ਼ੁਰੂ ਕੀਤਾ ਗਿਆ ਹੈ। ਇਸ ਵਿਸ਼ੇ ਲਈ 'ਸਵਾਗਤ ਜ਼ਿੰਦਗੀ' ਸਿਰਲੇਖ ਅਧੀਨ ਵਿਸ਼ੇਸ਼ ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ। ਇਹ ਪੁਸਤਕਾਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਜਮਾਤ ਤਕ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਵੱਖ-ਵੱਖ ਜਮਾਤਾਂ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਸਿੱਖਿਆ ਵਿਭਾਗ 'ਚ ਸੇਵਾਵਾਂ ਨਿਭਾ ਰਹੇ ਨਾਮਵਰ ਲਿਖਾਰੀਆਂ ਦੇ ਲੇਖਾਂ 'ਤੇ ਆਧਾਰਤ ਚਾਰ ਪੁਸਤਕਾਂ ਲਾਇਬਰੇਰੀਆਂ ਲਈ 'ਜਿਉਣ ਦਾ ਹੁਨਰ' ਸਿਰਲੇਖ ਹੇਠ ਤਿਆਰ ਕੀਤੀਆਂ ਗਈਆਂ ਹਨ। ਜੋ ਰਾਜ ਦੇ ਹਰੇਕ ਸਰਕਾਰੀ ਸਕੂਲ ਦੀ ਲਾਇਬਰੇਰੀ 'ਚ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਗੈਂਗਰੇਪ ਤੋਂ ਬਾਅਦ ਕੱਟ ਦਿੱਤੀ ਸੀ ਜਬਾਨ, ਪੀੜਤ ਨੇ ਏਮਜ਼ 'ਚ ਤੋੜਿਆ ਦਮ

ਇਸ ਸਬੰਧੀ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਵੀ ਬਹੁਤ ਜਰੂਰੀ ਹਨ। ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿੰਗ ਲਈ ਡਾ. ਦਵਿੰਦਰ ਬੋਹਾ, ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਲਈ ਅਦਿੱਤੀ ਬਾਂਸਲ ਕੋਆਰਡੀਨੇਟਰ, ਨੌਵੀਂ ਤਅਤੇ ਦਸਵੀਂ ਲਈ ਡਾ. ਰਵਨੀਤ ਕੌਰ ਅਤੇ 11ਵੀਂ ਤੇ 12ਵੀਂ ਜਮਾਤ ਲਈ ਡਾ. ਪਰਮਜੀਤ ਕਲਸੀ ਕੋਆਰਡੀਨੇਟਰ ਦੀ ਜਿੰਮੇਵਾਰੀ ਨਿਭਾ ਰਹੇ ਹਨ। 'ਸਵਾਗਤ ਜ਼ਿੰਦਗੀ' ਪ੍ਰਾਜੈਕਟ ਕੋਆਰਡੀਨੇਟਰ ਸ੍ਰੀਮਤੀ ਨਿਰਮਲ ਸਹਾਇਕ ਨਿਰਦੇਸ਼ਕਾ ਅਨੁਸਾਰ 3 ਅਕਤੂਬਰ ਤੋਂ ਦੂਰਦਰਸ਼ਨ ਜਲੰਧਰ 'ਤੇ ਹਫਤੇ 'ਚ ਇੱਕ ਘੰਟੇ ਦਾ ਲੈਕਚਰ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ : ਗੈਂਗਰੇਪ ਤੋਂ ਬਾਅਦ ਕੱਟ ਦਿੱਤੀ ਸੀ ਜਬਾਨ, ਪੀੜਤ ਨੇ ਏਮਜ਼ 'ਚ ਤੋੜਿਆ ਦਮ

ਜੋ ਵੱਖ-ਵੱਖ ਜਮਾਤਾਂ ਨਾਲ ਸਬੰਧਤ ਹੋਵੇਗਾ। ਦੂਰਦਰਸ਼ਨ ਲਈ ਲੈਕਚਰ ਤਿਆਰ ਕਰਨ ਲਈ 6ਵੀਂ ਤੋਂ 12ਵੀ ਤੱਕ ਮਾ. ਬਲਵਿੰਦਰ ਸਿੰਘ ਬੁਢਲਾਡਾ, ਡਾ. ਕਰਣਬੀਰ ਕੌਰ ਮੋਹਾਲੀ, ਡਾ. ਪਰਮਜੀਤ ਕਲਸੀ ਗੀਗੇ ਮਾਜਰਾ ਤੇ ਲੈਕਚਰਾਰ ਡਾ. ਰਵਨੀਤ ਕੌਰ ਮੁੱਲਾਂਪੁਰ ਦੂਰਦਰਸ਼ਨ 'ਤੇ ਆਧਾਰਤ ਟੀਮ ਕੰਮ ਕਰ ਰਹੀ ਹੈ। ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਤੱਕ ਦੇ ਲੈਕਚਰ ਤਿਆਰ ਕਰਨ ਲਈ ਮਨਜੀਤ ਪੁਰੀ, ਡਾ. ਪੁਸ਼ਵਿੰਦਰ ਕੌਰ, ਮਦਨਵੀਰਾ ਅਤੇ ਸਤਪਾਲ ਭੀਖੀ ਦੀ ਟੀਮ ਕੰਮ ਕਰ ਰਹੀ ਹੈ।

 

Have something to say? Post your comment

Subscribe