ਕਾਠਮੰਡੂ : ਨੇਪਾਲੀ ਫ਼ੌਜ ਵਿਚ ਕੋਰੋਨਾਵਾਇਰਸ ਲਾਗ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਨੇਪਾਲ ਦੀ ਫ਼ੌਜ ਅਤੇ ਪੁਲਿਸ ਦੇ ਕਰੀਬ 5 ਹਜ਼ਾਰ ਜਵਾਨ ਹੁਣ ਤੱਕ ਇਸ ਆਲਮੀ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਉਥੇ, ਨੇਪਾਲੀ ਫ਼ੌਜ ਮੁਖੀ ਜਨਰਲ ਪੂਰਣ ਚੰਦ ਥਾਪਾ ਵੀ ਆਈਸੋਲੇਟ ਹੋ ਗਏ ਹਨ। ਜ਼ਿਕਰਯੋਗ ਹੈ ਕਿ ਉਨਾਂ ਦੇ ਰਸੋਈਏ (ਕੁੱਕ) ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਐਤਵਾਰ ਸਵੇਰ ਤੋਂ ਆਈਸੋਲੇਟ ਹੋਏ ਆਰਮੀ ਚੀਫ਼
ਨੇਪਾਲੀ ਫ਼ੌਜ ਨੇ ਐਤਵਾਰ ਨੂੰ ਬਿਆਨ ਜਾਰੀ ਕਰ ਕਿਹਾ ਕਿ ਜਨਰਲ ਪੂਰਣ ਚੰਦ ਥਾਪਾ ਨੇ ਆਵਾਸ ਵਿਚ ਨੌਕਰੀ ਵਚ ਕਰ ਰਿਹਾ ਰਸੋਈਆ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਲਈ ਸਿਹਤ ਅਤੇ ਜਨਸੰਖਿਆ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ ਜਨਰਲ ਥਾਪਾ ਸਾਵਧਾਨੀ ਵਰਤਦੇ ਹੋਏ ਆਈਸੋਲੇਟ ਹੋ ਗਏ ਹਨ।
ਇਹ ਵੀ ਪੜ੍ਹੋ : 6 ਮਹੀਨਿਆਂ ਵਿਚ ਜੀਓ ਨੇ ਜੋੜੇ 9 ਲੱਖ ਗਾਹਕ
ਨੇਪਾਲੀ ਫ਼ੌਜ-ਪੁਲਿਸ ਦੇ 5000 ਜਵਾਨ ਪ੍ਰਭਾਵਿਤ
ਨੇਪਾਲੀ ਸਿਹਤ ਮੰਤਰਾਲੇ ਦੇ ਸੂਤਰਾਂ ਮੁਤਾਬਕ, ਨੇਪਾਲ ਵਿਚ ਸੁਰੱਖਿਆ ਕਰਮੀ ਅਤੇ ਸਿਹਤ ਕਰਮੀ ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਨੇਪਾਲ ਦੀ ਫ਼ੌਜ ਅਤੇ ਪੁਲਿਸ ਦੇ ਕਰੀਬ 5 ਹਜ਼ਾਰ ਜਵਾਨ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਫ਼ੌਜ ਦੇ 2 ਕਰਮੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।