Friday, November 22, 2024
 

ਸਿਹਤ ਸੰਭਾਲ

ਨੀਂਦ ਦੀ ਕੁਆਲਿਟੀ ਨੂੰ ਬਿਹਤਰ ਬਣਾਏਗਾ Google ਦਾ ਨਵਾਂ ਫੀਚਰ

April 21, 2019 07:15 PM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਗੂਗਲ ਸਮੇਂ-ਸਮੇਂ ’ਤੇ ਆਪਣੇ ਯੂਜ਼ਰਜ਼ ਲਈ ਨਵੇਂ ਫੀਚਰ ਰੋਲ ਆਊਟ ਕਰਦਾ ਰਹਿੰਦਾ ਹੈ। ਇਸੇ ਕੜੀ ’ਚ ਗੂਗਲ ਹੁਣ ਅਜਿਹਾ ਫੀਚਰ ਲੈ ਕੇ ਆਇਆ ਹੈ ਜੋ ਯੂਜ਼ਰਜ਼ ਦੀ ਨੀਂਦ ਨੂੰ ਬਿਹਤਰ ਕਰਨ ਦਾ ਕੰਮ ਕਰੇਗਾ। ਹਾਲ ਹੀ ’ਚ ਗੂਗਲ ਨੇ ਇਕ ਬਲਾਗ ਪੋਸਟ ਰਾਹੀਂ ਐਲਾਨ ਕੀਤਾ ਕਿ ਉਸ ਨੇ Gentle Sleep and Wake ਨਾਂ ਦਾ ਇਕ ਫੀਚਰ ਰੋਲ ਆਊਟ ਕੀਤਾ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਕਿਸੇ ਵੀ ਗੂਗਲ ਹੋਮ ਡਿਵਾਈਸ ਨੂੰ ਆਪਣੀ ਰੂਟੀਨ ਸੈੱਟ ਕਰਨ ਲਈ ਇਸਤੇਮਾਲ ਕਰ ਸਕਣਗੇ। ਗੂਗਲ ਨੇ ਇਸ ਫੀਚਰ ਨੂੰ ਫਿਲਿਪਸ ਦੇ ਨਾਲ ਮਿਲ ਕੇ ਲਾਂਚ ਕੀਤਾ ਹੈ।

ਜੈਂਟਲ ਸਪੀਲ ਐਂਡ ਵੇਕ ਫੀਚਰ ਨੂੰ ਇਸਤੇਮਾਲ ਕਰਨ ਲਈ ਯੂਜ਼ਰਜ਼ ਨੂੰ Philips Hue ਸਮਾਰਟ ਲਾਈਟ ਨੂੰ ਖਰੀਦਣਾ ਹੋਵੇਗਾ। ਇਸ ਲਾਈਟ ਨੂੰ ਯੂਜ਼ਰਜ਼ ਆਪਣੇ ਸੌਣ ਅਤੇ ਉੱਠਣ ਦੇ ਸਮੇਂ ਦੇ ਹਿਸਾਬ ਨਾਲ ਪ੍ਰੋਗਰਾਮ ਕਰ ਸਕਦੇ ਹਨ। ਗੂਗਲ ਦਾ ਇਹ ਫੀਚਰ ਭਾਰਤ ਤੋਂ ਇਲਾਵਾ ਯੂ.ਕੇ. ਕੈਨੇਡਾ, ਆਸਟ੍ਰੇਲੀਆ ਅਤੇ ਸਿੰਗਾਪੁਰ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ।

  • ਇੰਝ ਕਰੇਗਾ ਕੰਮ

ਰੋਜ਼ ਸਵੇਰੇ ਉੱਠਣ ਦਾ ਅਲਾਰਮ ਸੈੱਟ ਕਰਨ ਲਈ ਯੂਜ਼ਰਜ਼ ਨੂੰ ਇਸ ਫੀਚਰ ਨੂੰ ਆਪਣੇ ਗੂਗਲ ਹੋਮ ਡਿਵਾਈਸ ਦੇ ਨਾਲ ਪੇਅਰ ਕਰਨਾ ਹੋਵੇਗਾ। ਡਿਵਾਈਸ ਨਾਲ ਇਸ ਫੀਚਰ ਨੂੰ ਪੇਅਰ ਕਰਨ ਲਈ ਯੂਜ਼ਰਜ਼ ਨੂੰ 'Hey Google turn on Gentle Wake' ਕਮਾਂਡ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਯੂਜ਼ਰਜ਼ ਨੂੰ ਇਹ ਜ਼ਰੂਰ ਕਨਫਰਮ ਕਰਨਾ ਹੋਵੇਗਾ ਕਿ ਜਿਸ ਗੂਗਲ ਹੋਮ ਡਿਵਾਈਸ ’ਤੇ ਉਹ ਇਸ ਨੂੰ ਇਸਤੇਮਾਲ ਕਰਨਾ ਚਾਹੁੰਦੇ ਹਨ, ਉਸ ’ਤੇ ਇਹ ਫੀਚਰ ਐਕਟੀਵੇਟ ਹੈ ਜਾਂ ਨਹੀਂ। ਇਸ ਤੋਂ ਇਲਾਵਾ ਜੇਕਰ ਤੁਸੀਂ ਅਲਾਰਮ ਨਹੀਂ ਸੈੱਟ ਕਰਨਾ ਚਾਹੁੰਦੇ ਤਾਂ ਤੁਸੀਂ 'Hey Google wake up my lights in the bedroom at 6:30 am' ਕਮਾਂਡ ਦੇ ਕੇ ਆਪਣੇ ਬੈੱਡਰੂਮ ਦੀ ਲਾਈਟ ਨੂੰ ਆਨ ਕਰ ਸਕਦੇ ਹੋ। ਇਸੇ ਤਰ੍ਹਾਂ 'Hey Google sleep the lights in the living room' ਬੋਲ ਕੇ ਤੁਸੀਂ ਆਪਣੇ ਕਮਰੇ ਦੀਆਂ ਲਾਈਟਾਂ ਨੂੰ ਡਿਮ ਕਰ ਸਕਦੇ ਹੋ। ਲਾਈਟਆਨ ਅਤੇ ਲਾਈਟ ਡਿਮ ਕਰਨ ਵਾਲੇ ਫੀਚਰ ਨੂੰ ਫਿਲਿਪਸ ਹਿਊ ਲਾਈਟ ’ਚ 24 ਘੰਟੇ ਪਹਿਲਾਂ ਪ੍ਰੋਗਰਾਮ ਕੀਤਾ ਜਾ ਸਕਦਾ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਹਰ ਗੱਲ ਭਰਮ ਨਹੀਂ ਹੁੰਦੀ, ਕਿਸੇ ਵਿਚ ਵਿਗਆਨਕ ਕਾਰਨ ਵੀ ਹੁੰਦੇ ਹਨ, ਪੜ੍ਹੋ

ਵੱਧ ਰਹੇ ਪ੍ਰਦੂਸ਼ਣ ਵਿਚ AQI ਕੀ ਹੈ ਅਤੇ ਘਰ ਅੰਦਰ ਸ਼ੁੱਧ ਹਵਾ ਕਿਵੇਂ ਰੱਖੀਏ ?

Pollution : ਇਹ 7 ਅਭਿਆਸ ਫੇਫੜਿਆਂ ਨੂੰ ਜ਼ਹਿਰੀਲੀ ਹਵਾ ਤੋਂ ਬਚਾਏਗਾ

ਜਾਣੋ ਕਿਨੀ ਬੀਅਰ ਪੀਣੀ ਚਾਹੀਦੀ ਹੈ ? ਜਾਂ ਪੀਣੀ ਹੀ ਨਹੀਂ ਚਾਹੀਦੀ ?

ਹੁਣ ਤੁਹਾਨੂੰ ਮੁਲਾਇਮ ਅਤੇ ਚਮਕਦਾਰ ਵਾਲਾਂ ਲਈ ਪਾਰਲਰ ਨਹੀਂ ਜਾਣਾ ਪਵੇਗਾ, ਕੇਲੇ ਦਾ ਹੇਅਰ ਮਾਸਕ ਅਜ਼ਮਾਓ

ਜੈਤੂਨ ਦਾ ਤੇਲ ਖਾਣਾ ਪਕਾਉਣ ਲਈ ਸਭ ਤੋਂ ਵਧੀਆ ਕਿਉਂ ਮੰਨਿਆ ਜਾਂਦਾ ਹੈ ਆਓ ਜਾਣੀਏ

ਸਰਦੀਆਂ ਦੇ ਟਿਪਸ: ਇਹਨਾਂ 5 ਸੁਪਰ ਹੈਲਦੀ ਡਰਿੰਕਸ ਨੂੰ ਸ਼ਾਮਲ ਕਰੋ

ਸੌਗੀ ਦਾ ਪਾਣੀ ਅਣਗਿਣਤ ਫਾਇਦਿਆਂ ਨਾਲ ਭਰਪੂਰ ਆਓ ਜਾਣੀਏ

ਖਾਸ ਕਰ ਕੇ ਸਰਦੀਆਂ ਵਿਚ ਆਂਵਲੇ ਦੇ ਹੁੰਦੇ ਹਨ ਵੱਧ ਫਾਇਦੇ

ਨੀਂਦ ਦੀ ਕਮੀ ਹੋਣ 'ਤੇ ਸਰੀਰ 'ਚ ਦਿਖਾਈ ਦਿੰਦੇ ਹਨ ਇਹ ਲੱਛਣ

 
 
 
 
Subscribe