ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਭਿਵੰਡੀ ਵਿੱਚ ਇੱਕ ਤਿੰਨ ਮੰਜਿਲਾ ਇਮਾਰਤ (Bhiwandi Building Collapses) ਡਿੱਗ ਗਈ ਹੈ। ਇਸ ਹਾਦਸੇ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਕਈ ਲੋਕਾਂ ਦੇ ਅਜੇ ਵੀ ਮਲਬੇ ਵਿੱਚ ਫਸੇ ਹੋਣ ਦਾ ਖਦਸ਼ਾ ਹੈ।
ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ । ਇਹ ਹਾਦਸਾ ਅੱਜ ਸਵੇਰੇ 3.30 ਵਜੇ ਦੇ ਕਰੀਬ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ NDRFਦੀ ਟੀਮ ਮੌਕੇ ਉੱਤੇ ਪਹੁੰਚ ਗਈ।
ਇਹ ਵੀ ਪੜ੍ਹੋ : KXIP vs DC : ਰਵੀਚੰਦ੍ਰਨ ਅਸ਼ਵਿਨ ਹੋਏ ਜ਼ਖ਼ਮੀ
ਸਥਾਨਕ ਲੋਕਾਂ ਦੀ ਮਦਦ ਨਾਲ ਘੱਟ ਤੋਂ ਘੱਟ 20 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਮਲਬੇ ਵਿੱਚ ਦੱਬੇ ਬਾਕੀ 25 ਲੋਕਾਂ ਲਈ ਰੇਸਕਿਊ ਆਪਰੇਸ਼ਨ ( Rescue Operation ) ਚਲਾਇਆ ਜਾ ਰਿਹਾ ਹੈ । ਬਿਲਡਿੰਗ ਕਰੀਬ 35 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਖਬਰਾਂ ਦੇ ਅਨੁਸਾਰ ਬਿਲਡਿੰਗ ਡੇਂਜਰ ਲਿਸਟ ਵਿੱਚ ਸੀ। ਬਿਲਡਿੰਗ ਨੂੰ ਖਾਲੀ ਕਰਣ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹਾਦਸੇ ਦੇ ਸਮੇਂ ਲੋਕ ਗਹਿਰੀ ਨੀਂਦ ਵਿੱਚ ਸੋ ਰਹੇ ਸਨ।
ਇਹ ਵੀ ਪੜ੍ਹੋ : KXIP vs DC : ਰਵੀਚੰਦ੍ਰਨ ਅਸ਼ਵਿਨ ਹੋਏ ਜ਼ਖ਼ਮੀ