ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਭਾਰਤ 'ਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਵਿਚਕਾਰ ਸੰਸਦ 'ਚ ਮੌਨਸੂਨ ਸੈਸ਼ਨ ਵੀ ਚਲ ਰਿਹਾ ਹੈ, ਜਿਥੇ ਤਕ ਕਈ ਮਹੱਤਵਪੂਰਨ ਬਿਲ ਪੇਸ਼ ਕੀਤੇ ਜਾ ਚੁਕੇ ਹਨ। ਕੋਰੋਨਾ ਸੰਕਟ ਵਿਚਕਾਰ ਜਾਰੀ ਸੰਸਦ ਸੈਸ਼ਨ 'ਤੇ ਹੁਣ ਕੋਰੋਨਾ ਦਾ ਸਾਇਆ ਪੈ ਸਕਦਾ ਹੈ। ਸੂਚਨਾ ਅਨੁਸਾਰ ਕੋਰੋਨਾ ਦੇ ਚਲਦਿਆਂ ਸੰਸਦ ਦੇ ਸੈਸ਼ਨ ਦੀ ਮਿਆਦ ਨੂੰ ਇਕ ਹਫ਼ਤੇ ਤਕ ਘੱਟ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੋਇਆ ਕਿ ਇਸ ਵਾਰ ਸੰਸਦ ਦਾ ਮੌਨਸੂਨ ਸੈਸ਼ਨ ਇਕ ਹਫ਼ਤੇ ਪਹਿਲਾਂ ਖ਼ਤਮ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਪ੍ਰਮਾਣਿਤ ਬੀਜ ਦੇਣ ਲਈ ਬਾਰਕੋਡ ਤੇ ਕਿਊ.ਆਰ. ਕੋਡ ਦੀ ਪ੍ਰਣਾਲੀ ਲਾਗੂ ਕਰੇਗਾ ਪੰਜਾਬ
ਸੰਸਦ ਨਾਲ ਜੁੜੇ ਦੋ ਅਧਿਕਾਰੀਆਂ ਨੇ ਸੂਤਰਾਂ ਨੂੰ ਦਸਿਆ ਕਿ ਸੰਸਦ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੰਸਦ ਦੇ ਮੌਨਸੂਨ ਸੈਸ਼ਨ ਦੀ ਮਿਆਦ ਨੂੰ ਘਟਾਇਆ ਜਾ ਸਕਦਾ ਹੈ। ਇਸ ਵਿਚਕਾਰ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦਾ ਅੰਕੜਾ 53 ਲੱਖ ਨੂੰ ਪਾਰ ਕਰ ਗਿਆ ਹੈ।
ਇਹ ਵੀ ਪੜ੍ਹੋ : ਮੈਡੀਕਲ ਨਾਲ ਸਬੰਧਤ ਕਾਮਿਆਂ ਨੂੰ ਸੁਰੱਖਿਆ ਦੇਣ ਵਾਲਾ ਬਿਲ ਰਾਜ ਸਭਾ 'ਚ ਪਾਸ