ਚੰਡੀਗੜ੍ਹ : ਨਕਲੀ ਅਤੇ ਘਟੀਆ ਮਿਆਰ ਦੇ ਬੀਜ ਵੇਚਣ ਵਾਲੇ ਵਪਾਰੀਆਂ ਹਥੋਂ ਕਿਸਾਨਾਂ ਦੀ ਹੁੰਦੀ ਲੁੱਟ ਰੋਕਣ ਲਈ ਇਕ ਹੋਰ ਕਿਸਾਨ ਪੱਖੀ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ ਬੀਜ ਦੀ ਪ੍ਰਮਾਣਿਕਤਾ ਲਈ ਬਾਰਕੋਡ ਤੇ QR ਕੋਡ ਦੀ ਵਰਤੋਂ ਕਰਨ ਸਮੇਤ ਆਧੁਨਿਕ ਤਕਨਾਲੌਜੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਕਿਸਾਨਾਂ ਨੂੰ ਕਣਕ ਅਤੇ ਝੋਨੇ ਸਮੇਤ ਵੱਖ-ਵੱਖ ਫ਼ਸਲਾਂ ਦਾ ਪ੍ਰਮਾਣਿਤ ਬੀਜ ਮੁਹਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ।
ਵਪਾਰੀਆਂ ਹੱਥੋਂ ਕਿਸਾਨਾਂ ਦੀ ਲੁੱਟ ਹੋਵੇਗੀ ਖ਼ਤਮ
ਆਲੂਆਂ ਦੀ ਫ਼ਸਲ ਦੇ ਬੀਜ ਲਈ ਸਫ਼ਲਤਾਪੂਰਵਕ ਪ੍ਰਾਜੈਕਟ ਤੋਂ ਉਤਸ਼ਾਹਤ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕਚੇਨ ਤਕਨਾਲੌਜੀ ਰਾਹੀਂ ਬੀਜ ਦਾ ਪਤਾ ਲਾਉਣ ਲਈ ਆਧੁਨਿਕ ਪ੍ਰਮਾਣਿਤ ਵਿਧੀ ਨੂੰ ਅਮਲ ਵਿਚ ਲਿਆਉਣ ਦੀ ਪ੍ਰਵਾਨਗੀ ਦੇ ਦਿਤੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨਾਲ ਨਕਲੀ ਅਤੇ ਗ਼ੈਰ-ਪ੍ਰਮਾਣਿਕ ਬੀਜਾਂ ਦਾ ਧੋਖਾ ਨਾ ਹੋ ਸਕੇ। ਪ੍ਰਮਾਣਿਕ ਬੀਜ ਆਉਂਦੇ ਸੀਜ਼ਨਾਂ ਤੋਂ ਕਿਸਾਨਾਂ ਨੂੰ ਵੰਡੇ ਜਾਣਗੇ ਅਤੇ ਇਸ ਦੀ ਸ਼ੁਰੂਆਤ ਚਾਰਾ, ਤੇਲ ਅਤੇ ਦਾਲਾਂ ਦੇ 1.50 ਲੱਖ ਕੁਇੰਟਲ ਬੀਜਾਂ ਤੋਂ ਕੀਤੀ ਜਾਵੇਗੀ ਜਿਸ ਲਈ ਪੰਜਾਬ ਰਾਜ ਬੀਜ ਨਿਗਮ (ਪਨਸੀਡ) ਵਲੋਂ 10, 000 ਏਕੜ ਜ਼ਮੀਨ ਵਿਚ ਕਾਸ਼ਤ ਕੀਤੀ ਜਾਵੇਗੀ। ਇਸੇ ਤਰ੍ਹਾਂ ਹਾੜ੍ਹ-2021 ਦੀ ਸ਼ੁਰੂਆਤ ਮੌਕੇ ਅਗਲੇ ਸੀਜ਼ਨਾਂ ਲਈ ਕਣਕ ਤੇ ਝੋਨੇ ਦੇ ਬੀਜਾਂ ਲਈ ਵੀ ਅਜਿਹਾ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਸਿਆਸੀ ਦਿਲਚਸਪ ਪ੍ਰਤੀਕਰਮ
ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਤਕਨਾਲੌਜੀ ਬੀਜ ਦੇ ਮੂਲ ਦਾ ਪਤਾ ਲਾਉਣ ਵਿਚ ਸਹਾਈ ਹੋਵੇਗੀ ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਕਿਸਾਨਾਂ ਨੂੰ ਸਹੀ ਅਤੇ ਪ੍ਰਮਾਣਿਕ ਬੀਜ ਮਿਲਣ ਤੋਂ ਇਲਾਵਾ ਨਕਲੀ ਅਤੇ ਘਟੀਆ ਮਿਆਰ ਦੇ ਬੀਜਾਂ ਦੀ ਸਮੱਸਿਆ ਵੀ ਖ਼ਤਮ ਹੋ ਜਾਵੇ ਜਿਸ ਨੇ ਪਿਛਲੇ ਸਮੇਂ ਵਿਚ ਫ਼ਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ।
ਇਹ ਵੀ ਪੜ੍ਹੋ : ਫ਼ਾਰੂਕ ਅਬਦੁਲਾ ਨੇ ਲੋਕ ਸਭਾ 'ਚ ਚੁਕਿਆ ਜੰਮੂ-ਕਸ਼ਮੀਰ ਦੀ ਸਥਿਤੀ ਦਾ ਵਿਸ਼ਾ