Friday, November 22, 2024
 

ਰਾਸ਼ਟਰੀ

ਹਾਪੁੜ : ਖੋਆ ਬਣਾਉਣ ਦੌਰਾਨ ਫੱਟਿਆ ਬਾਇਲਰ, 12 - 15 ਲੋਕ ਝੁਲਸੇ, ਇਲਾਕੇ ਵਿੱਚ ਮਚੀ ਹਫੜਾ ਦਫ਼ੜੀ

September 13, 2020 11:32 AM

ਹਾਪੁੜ  : ਹਾਪੁੜ ਦੇ ਹਾਫਿਜਪੁਰ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਬੜੌਦਾ ਸਿਹਾਨੀ ਵਿੱਚ ਐਤਵਾਰ ਸਵੇਰੇ ਮਾਵਾ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅਚਾਨਕ ਸਟੀਮ ਬਾਇਲਰ ਫਟ ਗਿਆ। ਤੇਜ਼ ਧਮਾਕੇ ਨਾਲ ਬਾਇਲਰ ਹਵਾ ਵਿੱਚ ਕਰੀਬ 200 ਮੀਟਰ ਉੱਡ ਕੇ ਦੂਜੇ ਮਕਾਨਾਂ ਉੱਤੇ ਜਾ ਡਿਗਿਆ। ਹਾਦਸੇ ਵਿੱਚ ਕਈ ਮਕਾਨ ਨੁਕਸਾਨੇ ਗਏ ਅਤੇ ਕਰੀਬ 15 ਲੋਕ ਝੁਲਸ ਗਏ ਹਨ। ਸਾਰਿਆਂ ਨੂੰ ਪੁਲਿਸ ਵਲੋਂ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਜਾਣਕਾਰੀ ਦੇ ਅਨੁਸਾਰ ਪਿੰਡ ਬੜੌਦਾ ਸਿਹਾਨੀ ਵਿੱਚ ਵਿਨੀਤ ਸ਼ਰਮਾ ਦੇ ਮਕਾਨ ਵਿੱਚ ਮਾਵਾ ਬਣਾਉਣ ਦਾ ਕੰਮ ਵੱਡੇ ਪੱਧਰ ਉੱਤੇ ਹੋ ਰਿਹਾ ਸੀ । ਐਤਵਾਰ ਸਵੇਰੇ ਅਚਾਨਕ ਫੈਕਟਰੀ ਵਿੱਚ ਲਗਾ ਸਟੀਮ ਬਾਇਲਰ ਤੇਜ਼ ਧਮਾਕੇ ਦੇ ਨਾਲ ਫਟ ਗਿਆ। ਬਾਇਲਰ ਅਸਮਾਨ ਵਿੱਚ ਉੱਡਦਾ ਹੋਇਆ ਕਰੀਬ 200 ਮੀਟਰ ਦੂਰ ਇਮਰਾਨ ਅਤੇ ਹਾਸ਼ਿਮ ਦੇ ਮਕਾਨ ਉੱਤੇ ਜਾ ਡਿਗਿਆ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸਪਾਸ ਦੇ ਕਈ ਮਕਾਨ ਵੀ ਨੁਕਸਾਨੇ ਗਏ।  ਜਦੋਂ ਕਿ ਕਰੀਬ 15 ਲੋਕ ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਸਨ, ਝੁਲਸ ਗਏ। ਜਾਣਕਾਰੀ ਮਿਲਣ 'ਤੇ ਸੀਓ ਤੇਜਵੀਰ ਸਿੰਘ ਅਤੇ ਹਾਫਿਜਪੁਰ ਥਾਣਾ ਮੁਖੀ ਧਰਮੇਂਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਉੱਤੇ ਪੁੱਜੇ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਫੈਕਟਰੀ ਕਾਨੂੰਨੀ ਹੈ ਜਾਂ ਗ਼ੈਰਕਾਨੂੰਨੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ।  SDM ਅਰਵਿੰਦ ਦਿਵੇਦੀ ਨੇ ਦੱਸਿਆ ਕਿ ਸਾਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ।  ਲਾਈਸੇਂਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ,   ਉਸ ਦੇ ਆਧਾਰ ਉੱਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।

 

Have something to say? Post your comment

 
 
 
 
 
Subscribe