ਫ਼ਰਾਂਸ : ਭਿਆਨਕ ਬਿਮਾਰੀ ਨਾਲ ਜੂਝ ਰਹੇ ਫ਼ਰਾਂਸ ਦੇ 57 ਸਾਲ ਦਾ ਐਲੇਨ ਕਾਕ ਨੇ ਸ਼ਨੀਵਾਰ ਨੂੰ ਫੇਸਬੁਕ 'ਤੇ ਲਾਈਵ ਹੋ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਫੇਸਬੁਕ ਨੇ ਦੁਪਹਿਰ ਨੂੰ ਹੀ ਉਸ ਨੂੰ ਬਲਾਕ ਕਰ ਦਿੱਤਾ। ਐਲੇਨ ਦੀ ਇੱਛਾ ਮੌਤ ਦਾ ਪ੍ਰਸਤਾਵ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਕਾਰ ਚੁੱਕੇ ਹਨ । ਇਸ ਤੋਂ ਬਾਅਦ ਹੀ ਉਨ੍ਹਾਂ ਨੇ ਇਹ ਕਦਮ ਚੁੱਕਿਆ ਸੀ। ਆਪਣੇ ਪ੍ਰੋਫਾਇਲ ਤੋਂ ਲਾਇਵ ਸਟਰੀਮ ਫੀਚਰ ਬਲਾਕ ਕਰਨ ਨੂੰ ਐਲੇਨ ਨੇ ਪਰਕਾਸ਼ਨ ਦੀ ਆਜ਼ਾਦੀ ਵਿੱਚ ਅੜਚਨ ਅਤੇ ਭੇਦਭਾਵ ਕਰਾਰ ਦਿੱਤਾ ਹੈ ।
ਐਲੇਨ ਕਾਕ ਨੇ ਸ਼ੁੱਕਰਵਾਰ ਰਾਤ ਫੇਸਬੁਕ ਉੱਤੇ ਕਿਹਾ ਸੀ, ਹੁਣ ਮੇਰੀ ਮੁਕਤੀ ਦੀ ਯਾਤਰਾ ਸ਼ੁਰੂ ਹੁੰਦੀ ਹੈ । ਮੈਂ ਖੁਸ਼ ਅਤੇ ਸ਼ਾਂਤੀ ਵਿੱਚ ਹਾਂ, ਮੈਂ ਆਪਣਾ ਮਨ ਬਣਾ ਲਿਆ ਹੈ। ਉਸ ਨੇ ਐਲਾਨ ਕੀਤਾ ਕਿ ਸ਼ਨੀਵਾਰ ਨੂੰ ਭੋਜਨ, ਪਾਣੀ ਅਤੇ ਦਵਾਈਆਂ ਲੈਣੀਆਂ ਬੰਦ ਕਰ ਦੇਵਾਂਗੇ । ਉਹ 34 ਸਾਲ ਤੋਂ ਪਾਚਣ ਪਰਿਕ੍ਰੀਆ ਸਬੰਧੀ ਬਿਮਾਰੀ ਤੋਂ ਪੀੜਤ ਹੈ । ਉਨ੍ਹਾਂ ਨੂੰ ਡਰਿਪ ਉੱਤੇ ਰੱਖਿਆ ਜਾਂਦਾ ਹੈ । ਪਾਚਣ ਤੰਤਰ ਨੂੰ ਕੋਲੋਸਟਮੀ ਬੈਗ ਨਾਲ ਜੋੜਿਆ ਗਿਆ ਹੈ । ਉਹ ਲਗਾਤਾਰ ਦਰਦ ਮਹਿਸੂਸ ਕਰਦੇ ਹਨ।
ਫੇਸਬੁਕ ਨੇ ਕਿਹਾ ਕਿ ਨਹੀਂ ਦੇ ਸਕਦੇ ਆਤਮਹੱਤਿਆ ਪ੍ਰਸਾਰਣ ਦੀ ਆਗਿਆ
ਇਸ ਮਾਮਲੇ ਸਬੰਧੀ ਫੇਸਬੁਕ ਨੇ ਬਿਆਨ ਦਿੱਤਾ ਕਿ ਉਹ ਐਲੇਨ ਦੁਆਰਾ ਆਪਣੀ ਹਾਲਤ ਉੱਤੇ ਲੋਕਾਂ ਦਾ ਧਿਆਨ ਖਿੱਚਣ ਦੇ ਫੈਸਲੇ ਦਾ ਸਨਮਾਨ ਕਰਦੇ ਹਨ। ਆਤਮਹੱਤਿਆ ਪ੍ਰਸਾਰਣ ਦੀ ਆਗਿਆ ਨਹੀਂ ਦਿੰਦੇ। ਦੱਸ ਦਈਏ ਕਿ ਕਈ ਇੰਟਰਨੇਟ ਯੂਜਰਸ ਨੇ ਐਲੇਨ ਦਾ ਸਮਰਥਨ ਕੀਤਾ ਹੈ।