Friday, November 22, 2024
 

ਹਰਿਆਣਾ

covid-19: ਹਰਿਆਣਾ 'ਚ ਸੀਰੋ ਸਰਵੇਖਣ 'ਚ 8 ਫ਼ੀ ਸਦੀ ਲੋਕਾਂ 'ਚ ਮਿਲੀ ਐਂਟੀਬਾਡੀ

September 05, 2020 08:17 AM

ਚੰਡੀਗੜ੍ਹ : ਹਰਿਆਣਾ 'ਚ ਪਿਛਲੇ ਮਹੀਨੇ ਕੀਤੇ ਗਏ ਸੀਰੋ ਸਰਵੇਖਣ 'ਚ 8 ਫ਼ੀ ਸਦੀ ਲੋਕਾਂ 'ਚ ਕੋਵਿਡ-19 ਵਿਰੁਧ ਐਂਟੀਬਾਡੀ ਮਿਲੀ ਅਤੇ ਸ਼ਹਿਰੀ ਖੇਤਰਾਂ ਅਤੇ ਐੱਨ.ਸੀ.ਆਰ. ਦੇ ਜ਼ਿਲ੍ਹਿਆਂ 'ਚ ਰਹਿਣ ਵਾਲੇ ਲੋਕ ਜ਼ਿਆਦਾ ਪੀੜਤ ਪਾਏ ਗਏ। 

ਪਿੰਡ ਦੀ ਆਬਾਦੀ ਦੇ ਮੁਕਾਬਲੇ ਸ਼ਹਿਰੀ ਆਬਾਦੀ ਜ਼ਿਆਦਾ ਪ੍ਰਭਾਵਤ ਹੋਈ : ਸਿਹਤ ਮੰਤਰੀ

ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਸੂਬੇ ਦੇ 22 ਜ਼ਿਲ੍ਹਿਆਂ 'ਚ ਹਰੇਕ ਤੋਂ 850 ਨਮੂਨੇ ਇਕੱਠੇ ਕੀਤੇ ਗਏ। ਸ਼ਹਿਰੀ ਅਤੇ ਪਿੰਡ, ਦੋਹਾਂ ਖੇਤਰਾਂ ਦੇ ਨਮੂਨੇ ਲਏ ਗਏ। ਵਿਜ ਨੇ ਦਸਿਆ ਕਿ ਕੁਲ 18, 905 ਨਮੂਨੇ ਇਕੱਠੇ ਕੀਤੇ ਗਏ ਅਤੇ ਸੀਰੋ ਸਰਵੇਖਣ ਤੋਂ ਪਤਾ ਲੱਗਾ ਕਿ ਸੂਬੇ 'ਚ ਕੋਵਿਡ-19 ਦਰ 8 ਫ਼ੀ ਸਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਆਬਾਦੀ ਦੇ ਮੁਕਾਬਲੇ 'ਚ ਸ਼ਹਿਰੀ ਆਬਾਦੀ ਜ਼ਿਆਦਾ ਪ੍ਰਭਾਵਤ ਹੋਈ ਹੈ। ਵਿਜ ਨੇ ਕਿਹਾ ਕਿ ਸ਼ਹਿਰੀ ਇਲਾਕੇ 'ਚ ਸੀਰੋ ਸਰਵੇਖਣ 'ਚ ਵਾਇਰਸ ਦਰ 9.59 ਫ਼ੀ ਸਦੀ ਮਿਲੀ, ਜਦੋਂ ਕਿ ਪਿੰਡ ਦੇ ਇਲਾਕੇ 'ਚ ਇਹ ਦਰ 6.9 ਫ਼ੀ ਸਦੀ ਪਾਈ ਗਈ। ਫਰੀਦਾਬਾਦ ਅਤੇ ਗੁਰੂਗ੍ਰਾਮ ਵਰਗੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਜ਼ਿਲ੍ਹਿਆਂ 'ਚ ਸੀਰੋ ਲਾਗ ਦਰ ਜ਼ਿਆਦਾ ਦਰਜ ਕੀਤੀ ਗਈ। ਸਰਵੇਖਣ ਅਨੁਸਾਰ ਸੂਬੇ 'ਚ ਸਭ ਤੋਂ ਵੱਧ ਫਰੀਦਾਬਾਦ 'ਚ ਇਹ 25.8 ਫ਼ੀ ਸਦੀ, ਨੂੰਹ 'ਚ 20 ਫ਼ੀ ਸਦੀ ਅਤੇ ਸੋਨੀਪਤ 'ਚ 13.3 ਫ਼ੀ ਸਦੀ ਹੈ। ਫਰੀਦਾਬਾਦ ਦੇ ਸ਼ਹਿਰੀ ਖੇਤਰ 'ਚ ਕੋਰੋਨਾ ਦਰ 31.1 ਫ਼ੀ ਸਦੀ ਅਤੇ ਪਿੰਡ ਖੇਤਰ 'ਚ 22.2 ਫ਼ੀ ਸਦੀ ਕੋਰੋਨਾ ਦਰ ਦਰਜ ਕੀਤੀ ਗਈ। ਗੁਰੂਗ੍ਰਾਮ ਦੇ ਸ਼ਹਿਰੀ ਖੇਤਰ 'ਚ ਕੋਰੋਨਾ ਦਰ 18.5 ਫ਼ੀ ਸਦੀ ਅਤੇ ਜ਼ਿਲ੍ਹੇ ਦੇ ਪਿੰਡ ਖੇਤਰ 'ਚ ਇਹ 5.7 ਫ਼ੀ ਸਦੀ ਸੀ।
ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਨੇ ਆਬਾਦੀ ਦੇ ਅਨੁਪਾਤ 'ਚ ਕੋਰੋਨਾ ਦਾ ਪਤਾ ਲਗਾਉਣ ਲਈ ਜੂਨ 'ਚ ਸੂਬਿਆਂ ਨੂੰ ਸੀਰੋ ਸਰਵੇਖਣ ਕਰਵਾਉਣ ਦੀ ਸਲਾਹ ਦਿਤੀ ਸੀ। ਸਰਵੇਖਣ ਅਨੁਸਾਰ ਕਰਨਾਲ 'ਚ 12.2 ਫ਼ੀ ਸਦੀ, ਜੀਂਦ 'ਚ 11 ਫੀਸਦੀ, ਕੁਰੂਕੁਸ਼ੇਤਰ 'ਚ 8.7 ਫ਼ੀ ਸਦੀ, ਚਰਖੀ ਦਾਦਰੀ 'ਚ 8.3 ਫ਼ੀ ਸਦੀ ਅਤੇ ਯਮੁਨਾਨਗਰ 'ਚ 8.3 ਫ਼ੀ ਸਦੀ ਕੋਰੋਨਾ ਦਰ ਦਰਜ ਕੀਤੀ ਗਈ। ਸੂਬੇ 'ਚ ਕੋਰੋਨਾ ਦੇ 70 ਹਜ਼ਾਰ ਤੋਂ ਵੱਧ ਮਾਮਲੇ ਆ ਚੁਕੇ ਹਨ ਅਤੇ ਕਰੀਬ 750 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਮੌਜੂਦਾ ਸਮੇਂ ਠੀਕ ਹੋਣ ਵਾਲਿਆਂ ਦੀ ਦਰ ਕਰੀਬ 80 ਫ਼ੀ ਸਦੀ ਹੈ।

 

Have something to say? Post your comment

 
 
 
 
 
Subscribe