Friday, November 22, 2024
 

ਸਿਹਤ ਸੰਭਾਲ

ਜੇ ਤੁਹਾਨੂੰ ਵੀ ਹੈ ਮਾਈਗ੍ਰੇਨ ਦੀ ਸਮੱਸਿਆ ਤਾਂ ਇਹ ਹੋ ਸਕਦਾ ਹੈ ਰਾਮਬਾਣ ਇਲਾਜ਼

August 24, 2020 08:53 AM

ਇਸ ਭੱਜ ਦੌੜ ਅਤੇ ਤਣਾਅ ਨਾਲ ਭਰੀ ਜ਼ਿੰਦਗੀ ਵਿਚ ਜ਼ਿਆਦਾਤਰ ਲੋਕਾਂ ਨੂੰ ਸਿਰ ਵਿਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪ੍ਰੇਸ਼ਾਨੀ ਵਾਰ-ਵਾਰ ਹੋਣ ‘ਤੇ ਮਾਈਗ੍ਰੇਨ ਦਾ ਰੂਪ ਲੈ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ ‘ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਬਣਿਆ ਰਹਿੰਦਾ ਹੈ। ਜਿਵੇਂ ਹੀ ਤੁਸੀਂ ਇੱਕੋ ਜਿਹੇ ਹਾਲਤ ‘ਚ ਇੱਕਦਮ ਤਨਾਵ ਭਰੇ ਮਾਹੌਲ ਵਿਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡਪ੍ਰੈਸ਼ਰ ਹਾਈ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਆਪਣੀ ਮਰਜ਼ੀ ਨਾਲ ਕੋਈ ਵੀ ਪੇਨ ਕਿਲਰ ਲੈਣ ਦੀ ਥਾਂ ਡਾਕਟਰੀ ਜਾਂਚ ਕਰਵਾਓ। ਇਸ ਲਈ ਅੱਜ ਅਸੀਂ ਤੁਹਾਨੂੰ ਮਾਈਗ੍ਰੇਨ ਤੋਂ ਬਚਣ ਲਈ ਕੁੱਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ…

ਮਾਈਗ੍ਰੇਨ ਲਈ ਕੁੱਝ ਘਰੇਲੂ ਨੁਸਖ਼ੇ

ਸ਼ੁੱਧ ਦੇਸੀ ਘਿਓ

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ ਵਿਚ ਪਾਓ। ਇਸ ਨਾਲ ਤੁਹਾਨੂੰ ਇਸ ਦੇ ਦਰਦ ਤੋਂ ਰਾਹਤ ਮਿਲੇਗੀ।

ਲੌਂਗ ਪਾਊਡਰ ਅਤੇ ਨਮਕ 

ਜੇਕਰ ਸਿਰ ਵਿਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਦੁਧ ਨਾਲ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਝੱਟ ਨਾਲ ਗਾਇਬ ਹੋ ਜਾਵੇਗਾ।

ਪਾਲਕ ਅਤੇ ਗਾਜਰ ਦਾ ਜੂਸ

ਮਾਈਗ੍ਰੇਨ ਦੇ ਦਰਦ ਨਾਲ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿਚ ਗ਼ਾਇਬ ਹੋ ਜਾਵੇਗਾ।

 ਸੇਬ ਦਾ ਸੇਵਨ

ਰੋਜ਼ ਸਵੇਰੇ ਖਾਲੀ ਪੇਟ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫੀ ਅਸਰਦਾਰ ਤਰੀਕਾ ਹੈ।

ਨਿੰਬੂ ਦੇ ਛਿਲਕੇ 

ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ ‘ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।

ਖੀਰੇ ਦੀ ਸਲਾਈਸ

ਖੀਰੇ ਦੀ ਸਲਾਈਸ ਨੂੰ ਸਿਰ ‘ਤੇ ਰੱਗੜੋ ਜਾਂ ਫਿਰ ਇਸ ਨੂੰ ਸੁੰਘੋਂ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਆਰਾਮ ਮਿਲੇਗਾ।

ਅਦਰਕ ਦਾ ਰਸ ਅਤੇ ਸ਼ਹਿਦ

1 ਚੱਮਚ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ ‘ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿਚ ਸੇਵਨ ਮਾਈਗ੍ਰੇਨ ਵਿਚ ਰਾਹਤ ਦਵਾਉਂਦਾ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe