ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ 'ਚ ਜਲਾਲਾਬਾਦ ਦੇ ਬਾਹਮਣੀ ਬਾਜ਼ਾਰ ਵਿੱਚ ਅਨੇਜਾ ਟੈਲੀਕਾਮ ਨਾਮਕ ਦੁਕਾਨ ਉੱਤੇ ਦਰਜਨ ਭਰ ਗੁੰਡਿਆਂ ਨੇ ਦੁਕਾਨਦਾਰ ਅਮਨਦੀਪ ਸਿੰਘ ਉੱਤੇ ਹਮਲਾ ਕਰ ਦਿੱਤਾ, ਵਾਰਦਾਤ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਮਾਮਲੇ ਵਿੱਚ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਅਨੇਜਾ ਟੈਲੀਕਾਮ ਦੇ ਮਾਲਕ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਦੀ ਦੁਕਾਨ ਤੋਂ ਕੁੱਝ ਦਿਨ ਪਹਿਲਾਂ ਮੋਬਾਇਲ ਚੋਰੀ ਹੋ ਗਏ ਸਨ ਜਿਸਦੀ ਸੀਸੀਟੀਵੀ ਫੁਟੇਜ ਉਸਨੇ ਵਾਇਰਲ ਕੀਤੀ ਸੀ ਅਤੇ ਉਦੋਂ ਜਾ ਕੇ ਕਿਤੇ ਉਨ੍ਹਾਂ ਮੋਬਾਇਲ ਚੋਰਾਂ ਦੀ ਪਹਿਚਾਣ ਹੋ ਗਈ ਸੀ। ਜਿਸਦੇ ਕਾਰਨ ਉਹ ਉਨ੍ਹਾਂ ਦੇ ਪਿੰਡ ਜਾਕੇ ਆਪਣੇ ਚੋਰੀ ਹੋਏ ਮੋਬਾਇਲ ਵਾਪਸ ਲੈ ਕੇ ਆਏ ਸਨ। ਪਰ ਉਸੇ ਚੋਰ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਨਾਲ ਨਿੱਬੜ ਲੈਣਗੇ ਅਤੇ ਉਹ 10-12 ਗੁੰਡੀਆਂ ਨੂੰ ਲੈ ਕੇ ਉਸ ਦੀ ਦੁਕਾਨ ਵਿੱਚ ਮਾਰ ਕੁੱਟ ਕਰਨ ਲਈ ਵੜ ਆਏ ਜਿਨ੍ਹਾਂ ਦੇ ਹੱਥ ਵਿੱਚ ਡਾਂਗਾ ਅਤੇ ਤੇਜ਼ਧਾਰ ਹਥਿਆਰ ਸਨ ਜਿਨ੍ਹਾਂ ਨੇ ਮੈਨੂੰ ਕਾਫ਼ੀ ਸੱਟਾਂ ਮਾਰੀਆਂ ਹਨ।
ਉੱਥੇ ਹੀ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਜਲਾਲਾਬਾਦ ਦੇ ਏਐਸਆਈ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਨੂੰ ਕਾਫ਼ੀ ਸੱਟਾਂ ਲੱਗੀਆ ਹਨ ਉਸ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਸ਼ਰੇਆਮ ਗੁੰਡਾਗਰਦੀ ਕਰਨ ਵਾਲਿਆਂ ਦੀ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਪਹਿਚਾਣ ਕੀਤੀ ਜਾ ਰਹੀ ਹੈ ਉਥੇ ਹੀ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਨਸ਼ਾ ਜ਼ਿਆਦਾ ਵੱਧ ਜਾਣ ਦੇ ਕਾਰਨ ਓਵਰਡੋਜ ਲੈਣ ਵਾਲੇ ਵਿਅਕਤੀ ਹੀ ਅਜਿਹੇ ਹਮਲੇ ਕਰਦੇ ਹਨ ਜਲਦ ਹੀ ਇਨ੍ਹਾਂ ਦੀ ਪਹਿਚਾਣ ਕਰ ਇਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।