ਅੱਜ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਜਥੇਦਾਰ ਦੇ ਨਾਮ ਬੇਨਤੀ ਪੱਤਰ ਦੇਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੈਰ ’ਤੇ ਅਚਾਨਕ ਸੱਟ ਲੱਗ ਗਈ। ਇਹ ਹਾਦਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੈਕਰਟ੍ਰੀਏਟ ਵਿਚ ਕੁਰਸੀ ਟੁੱਟਣ ਕਾਰਨ ਵਾਪਰਿਆ ਹੈ। ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵਲੋਂ ਸੁਖਬੀਰ ਸਿੰਘ ਬਾਦਲ ਦਾ ਪੈਰ 'ਤੇ ਪਲੱਸਤਰ ਲਗਾਇਆ ਗਿਆ ਹੈ।