ਕੋਲਕਾਤਾ : ਕੇਂਦਰ ਲੋਕ ਭਲਾਈ ਨੀਤੀਆਂ ਦਾ ਕਥਿਤ ਤੌਰ 'ਤੇ ਵਿਰੋਧ ਕਰਦੇ ਹੋਏ ਪਛਮੀ ਬੰਗਲਾ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਰਾਜ ਨੂੰ 'ਗ਼ਰੀਬ ਕਲਿਆਣ ਰੁਜ਼ਗਾਰ ਮੁਹਿੰਮ' ਦਾ ਲਾਭ ਨਹੀਂ ਮਿਲ ਸਕਦਾ ਕਿਉਂਕਿ ਇਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਅੰਕੜੇ ਨਹੀਂ ਮੁਹੱਈਆ ਕਰਾਏ ਹਨ।
ਬੰਗਾਲ ਦੇ ਲੋਕਾਂ ਲਈ ਆਯੋਜਿਤ ਡਿਜੀਟਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਮੁੱਖ ਮੰਤਰੀ ਮਮਲਾ ਬਨਰਜੀ ਦੀ ''ਸੂਬੇ 'ਚ ਸ਼ਰਮਿਕ ਵਿਸ਼ੇਸ਼ ਰੇਲ ਸੇਵਾਵਾਂ ਦੀ ਆਗਿਆ ਦੇਣ ਦੇ ਦਿਲਚਸਪੀ ਨਾ ਦਿਖਾਉਣ'' ਲਈ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ''ਪਛਮੀ ਬੰਗਾਲ ਸਰਕਾਰ ਕੇਂਦਰ ਦੀ ਲੋਕ ਭਲਾਈ ਨੀਤੀਆਂ ਦਾ ਵਿਰੋਧ ਕਰਦੀ ਰਹੀ ਹੈ। ਮਜ਼ਦੂਰਾਂ 'ਤੇ 6 ਸੂਬਿਆਂ ਨੇ ਅੰਕੜੇ ਸਾਂਝੇ ਕੀਤੇ ਹਨ। ਫਿਲਹਾਲ, ਪਛਮੀ ਬੰਗਾਲ ਨੇ ਅੰਕੜੇ ਸਾਂਝੇ ਨਹੀਂ ਕੀਤੇ ਹਨ।'' ਉਨ੍ਹਾਂ ਨੇ ਕਿਹਾ, ''ਸਾਡੇ ਪ੍ਰਧਾਨ ਮੰਤਰੀ ਨੇ ਇਕ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਵਿਚ ਦੇਸ਼ ਦੇ 116 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਪਰ ਬੰਗਾਲ ਦੇ ਕਿਸੇ ਵੀ ਜ਼ਿਲ੍ਹੇ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ ਕਿਉਂਕਿ ਤ੍ਰਿਣਮੂਲ ਸਰਕਾਰ ਨੇ ਸਾਡੇ ਤੋਂ ਅਪਣੇ ਅੰਕੜੇ ਸਾਂਝੇ ਨਹੀਂ ਕੀਤੇ। ਬੰਗਾਲ 'ਚ ਸੱਤਾਧਾਰੀ ਪਾਰਟੀ ਕੇਂਦਰ ਦੀ ਕਿਸੇ ਵੀ ਲੋਕ ਭਲਾਈ ਯੋਜਨਾ ਨੂੰ ਲਾਗੂ ਨਹੀਂ ਕਰਨਾ ਚਾਹੁੰਦਾ। '' ਫ਼ਿਲਹਾਲ, ਸੀਤਾਰਮਨ ਨੇ ਚੀਨ-ਭਾਰਤ ਗਤੀਰੋਧ 'ਤੇ ਕੇਂਦਰ ਸਰਕਾਰ ਦਾ ਸਮਰਥਨ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਂਘਾ ਕੀਤੀ। ਸੀਤਾਰਮਨ ਨੇ ਕਿਹਾ, ''ਮੈਂ ਉਨ੍ਹਾਂ ਨੂੰ ਦੀ ਇਸ ਗੱਲ ਦੀ ਤਾਰੀਫ਼ ਕਰਦੀ ਹਾਂ ਕਿ ਘੱਟੋਂ ਘੱਟ ਚੀਨ-ਭਾਰਤ ਸਰਹੱਦ ਮੁੱਦੇ 'ਤੇ ਉਨ੍ਹਾਂ ਨੇ ਕੇਂਦਰ ਦਾ ਸਾਥ ਦਿਤਾ।'' TMC ਸਰਕਾਰ ਨੂੰ ''ਲੋਕਵਿਰੋਧੀ'' ਕਰਾਰ ਦਿੰਦ ਹੋਏ ਸੀਤਾਰਮਨ ਨੇ ਕਿਹਾ ਕਿ ਸੂਬੇ ਨੂੰ ਅਫ਼ਾਨ ਬਾਰੇ 11 ਦਿਨ ਪਹਿਲਾਂ ਜਾਣਕਾਰੀ ਦਿਤੀ ਗਈ ਸੀ ਪਰ ਇਸ ਵਿਚ ਮੁਕੰਮਲ ਉਪਾਅ ਨਹੀਂ ਕੀਤੇ ਗਏ। ਉਨ੍ਹਾ ਨੇ ਕਿਹਾ ਸਮੇਂ ਰਹਿੰਦੇ ਕਈ ਜਾਨਾ ਬਚਾਈਆਂ ਜਾ ਸਕਦੀਆਂ ਸੀ। ਸੂਬੇ 'ਚ ਟੀ.ਐਮ.ਸੀ ਸਰਕਾਰ ਨੂੰ ''ਪੂਰੀ ਤਰ੍ਹਾਂ ਅਸਫਲ'' ਕਰਾਰ ਦਿੰਦੇ ਹੋਏ ਸੀਤਾਰਮਨ ਨੇ ਕਿਹਾ ਬੰਗਾਲ ਦੇ ਲੋਕਾਂ ਨੂੰ ਭਾਜਪਾ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ।