ਮੈਕਸੀਕੋ ਸਿਟੀ: ਉੱਤਰੀ ਅਮਰੀਕਾ ਦੇ ਮੈਕਸੀਕੋ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਚੋਟੀ 'ਤੇ ਹੈ। ਮੈਕਸੀਕੋ ਵਿਚ ਇਕ ਮਾਂ ਤੋਂ ਇਕੱਠੇ ਪੈਦਾ ਹੋਏ ਤਿੰਨ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉੱਤਰੀ ਸੂਬੇ ਸੈਨ ਲੁਈ ਪੋਟੋਸੀ ਦੀ ਸਿਹਤ ਸਕੱਤਰ ਮੋਨਿਕਾ ਰਾਂਗੇਲ ਨੇ ਸੋਮਵਾਰ ਨੂੰ ਦੱਸਿਆ ਕਿ ਇਥੇ ਟ੍ਰਿਪਲੈੱਟ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦੀ ਮਾਂ ਵੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਈ ਗਈ ਹੈ ਪਰ ਉਸ ਵਿਚ ਇਸ ਦੇ ਲੱਛਣ ਨਹੀਂ ਦਿਸੇ ਸਨ।
ਤਿੰਨੋਂ ਬੱਚੇ ਕੋਰੋਨਾ ਪਾਜ਼ੇਟਿਵ ਪਰ ਖਤਰੇ ਦੀ ਕੋਈ ਗੱਲ ਨਹੀਂ
ਮੋਨਿਕਾ ਰਾਂਗੇਲ ਨੇ ਦੱਸਿਆ ਕਿ ਟ੍ਰਿਪਲੈੱਟ ਬੱਚੇ ਕੋਰੋਨਾ ਦੇ ਮਰੀਜ਼ ਹਨ ਪਰ ਉਹ ਖਤਰੇ ਵਿਚ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਟੱਡੀ ਕੀਤਾ ਜਾ ਰਹੀ ਹੈ ਕਿ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਕੋਰੋਨਾ ਹੋਇਆ ਸੀ ਜਾਂ ਜਨਮ ਲੈਣ ਤੋਂ ਬਾਅਦ। ਪਰ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਿੰਨਾਂ ਬੱਚਿਆਂ ਨੂੰ ਕੁੱਖ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਹੀ ਕੋਰੋਨਾ ਦਾ ਇਨਫੈਕਸ਼ਨ ਹੋਇਆ ਹੋਵੇਗਾ। ਇਹ ਪਹਿਲੀ ਵਾਰ ਨਹੀਂ ਜਦੋਂ ਨਵਜਾਤ ਬੱਚਿਆਂ ਨੂੰ ਪੈਦਾ ਹੋਣ ਦੇ ਤੁਰੰਤ ਬਾਅਦ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋ ਗਿਆ ਹੈ ਪਰ ਇਹ ਦੁਰਲੱਭ ਹੈ। ਮੈਕਸੀਕੋ ਵਿਚ ਕੋਰੋਨਾ ਵਾਇਰਸ ਦੇ 24 ਘੰਟਿਆਂ ਵਿਚ 4, 577 ਮਾਮਲੇ ਸਾਹਮਣੇ ਆਏ ਹਨ ਤੇ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਕੇ 1, 85, 122 ਹੋ ਗਈ ਹੈ। ਉਥੇ ਹੀ ਇਸ 24 ਘੰਟਿਆਂ ਵਿਚ 759 ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਵੀ ਹੋ ਗਈ ਹੈ ਤੇ ਇਹ ਗਿਣਤੀ ਵਧਕੇ 22, 584 ਹੋ ਗਈ ਹੈ। ਮੈਕਸੀਕੋ ਵਿਚ ਸੰਭਵ ਹੈ ਕਿ ਕੋਰੋਨਾ ਦੀ ਟੈਸਟਿੰਗ ਘੱਟ ਹੋਣ ਦੇ ਕਾਰਨ ਇਨਫੈਕਸ਼ਨ ਤੇ ਮੌਤਾਂ ਦੇ ਮਾਮਲੇ ਘੱਟ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਵਿਚ ਕਮੀ ਆ ਰਹੀ ਹੈ।