ਆਈਸਕ੍ਰੀਮ ਜਿੱਥੇ ਗਰਮੀ ਦੇ ਮੌਸਮ ਵਿੱਚ ਠੰਡਕ ਅਤੇ ਸੁਆਦ ਦਾ ਸਰੋਤ ਹੈ, ਓਥੇ ਕੁਝ ਲੋਕਾਂ ਲਈ ਇਹ ਖਤਰਨਾਕ ਸਾਬਤ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼, ਐਸਿਡਿਟੀ, ਲੈਕਟੋਜ਼ ਇੰਟੋਲਰੈਂਸ ਜਾਂ ਅਲਰਜੀ ਹੋਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਆਈਸਕ੍ਰੀਮ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।
ਲੈਕਟੋਜ਼ ਇੰਟੋਲਰੈਂਟ ਵਿਅਕਤੀਆਂ ਨੂੰ ਦੁੱਧ ਤੋਂ ਬਣੇ ਉਤਪਾਦ ਪਚਾਉਣ ਵਿੱਚ ਦਿੱਕਤ ਆਉਂਦੀ ਹੈ, ਜਿਸ ਕਾਰਨ ਆਈਸਕ੍ਰੀਮ ਖਾਣ ਨਾਲ ਉਨ੍ਹਾਂ ਨੂੰ ਪੇਟ ਦਰਦ, ਗੈਸ ਜਾਂ ਦਸਤ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ, ਡਾਇਬਟੀਜ਼ ਪੀੜਤ ਲੋਕਾਂ ਲਈ ਆਈਸਕ੍ਰੀਮ ਵਿੱਚ ਮੌਜੂਦ ਉੱਚ ਮਾਤਰਾ ਵਾਲੀ ਚੀਨੀ ਰਕਤ ਸ਼ਰਕਰਾ ਦੇ ਪੱਧਰ ਨੂੰ ਵਧਾ ਸਕਦੀ ਹੈ, ਜੋ ਕਿ ਹਾਨੀਕਾਰਕ ਹੈ।
ਅਜਿਹੇ ਲੋਕ ਆਈਸਕ੍ਰੀਮ ਜਾਂ ਹੋਰ ਮਿੱਠੇ ਠੰਡੇ ਪਦਾਰਥ ਖਾਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣ। ਗਰਮੀ ਵਿੱਚ ਠੰਡਕ ਲੈਣ ਲਈ ਨਿੰਬੂ ਪਾਣੀ ਜਾਂ ਘਰ ਦੀ ਬਣੀ ਲੱਸੀ ਦੀ ਵਰਤੋਂ ਕਰੋ।।