ਨਰਸਿੰਗ ਅਧਿਕਾਰੀਆਂ ਦੇ 501 ਖਾਲੀ ਅਹੁਦਿਆਂ ਨੂੰ ਜਲਦੀ ਭਰਿਆ ਜਾਵੇਗਾ - ਕੁਮਾਰੀ ਆਰਤੀ ਸਿੰਘ ਰਾਓ
ਸਿਹਤ ਵਿਭਾਗ ਵਿਚ ਚੌਥੀ ਸ਼੍ਰੇਣੀ ਦੇ ਅਹੁਦਿਆਂ 'ਤੇ ਵੀ ਭਰਤੀ ਕੀਤੀ ਜਾਵੇਗੀ
ਚੰਡੀਗੜ੍ਹ, 18 ਮਾਰਚ - ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਸੂਬੇ ਵਿਚ ਨਰਸਿੰਗ ਅਧਿਕਾਰੀਆਂ ਦੇ 501 ਖਾਲੀ ਅਹੁਦਿਆਂ ਨੂੰ ਜਲਦੀ ਭਰਿਆ ਜਾਵੇਗਾ, ਇਸ ਦੇ ਲਈ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੂੰ ਮੰਗ ਭੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਡਾਕਟਰਾਂ ਦੇ ਖਾਲੀ ਅਹੁਦਿਆਂ ਨੂੰ ਵੀ ਜਲਦੀ ਭਰਿਆ ਜਾਵੇਗਾ। ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਦੇ ਖਾਲੀ ਅਹੁਦਿਆਂ ਦੀ ਭਰਤੀ ਹਰਿਆਣਾਕੌਸ਼ਲ ਰੁਜਗਾਰ ਨਿਗਮ ਰਾਹੀਂ ਕੀਤੀ ਜਾਵੇਗੀ।
ਸਿਹਤ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪਹੁੱਛੇ ਗਏ ਸੁਆਲ ਦਾ ਜਵਾਬ ਦੇ ਰਹੀ ਸੀ।
ਕੁਮਾਰੀ ਆਰਤੀ ਸਿੰਘ ਰਾਓ ਨੇ ਦਸਿਆ ਕਿ ਮੌਜੂਦਾ ਵਿਚ ਮੈਡੀਕਲ ਅਧਿਕਾਰੀਆਂ ਦੇ 3969 ਅਹੁਦੇ ਮੰਜੂਰ ਹਨ ਜਿਨ੍ਹਾਂ ਵਿੱਚੋਂ 3192 ਅਹੁਦੇ ਭਰੇ ਹੋਏ ਹਨ ਅਤੇ ਸੀਨੀਅਰ ਮੈਡੀਕਲ ਅਧਿਕਾਰੀਆਂ ਦੇ 644 ਮੰਜੂਰ ਅਹੁਦਿਆਂ ਵਿੱਚੋਂ 425 ਅਹੁਦੇ ਭਰੇ ਹੋਏ ਹਨ। ਖਾਲੀ ਅਹੁਦਿਆਂ ਨੂੰ ਭਰਨ ਦੇ ਕਦਮ ਚੁੱਕੇ ਜਾ ਰਹੇ ੲਨ।
ਉਨ੍ਹਾਂ ਨੇ ਯਮੁਨਾਨਗਰ ਦੇ ਸਿਵਲ ਹਸਪਤਾਲ ਵਿਚ ਡਾਕਟਰਾਂ ਦੇ ਖਾਲੀ ਅਹੁਦਿਆਂ ਨਾਲ ਸਬੰਧਿਤ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਯਮੁਨਾਨਗਰ ਸਿਵਲ ਹਸਪਤਾਲ ਵਿਚ ਡਾਕਟਰਾਂ ਦੇ 67 ਅਹੁਦੇ ਮੰਜੂਰ ਹਨ ਜਿਨ੍ਹਾਂ ਵਿੱਚੋਂ 43 ਭਰੇ ਹੋਏ ਹਨ।
ਉਨ੍ਹਾਂ ਨੇ ਦਸਿਆ ਕਿ ਪਿਛਲੇ 8 ਮਾਰਚ, 2025 ਨੂੰ ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਣੀ ਵੱਲੋਂ 561 ਨਵੇਂ ਨਿਯੁਕਤ ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਜਲਦੀ ਹੀ ਉਨ੍ਹਾਂ ਨੂੰ ਨਿਯੁਕਤੀ ਸਟੇਸ਼ਨ ਦੇ ਦਿੱਤੇ ਜਾਣਗੇ। ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਰਾਜ ਸਰਕਾਰ ਤੇਜੀ ਨਾਲ ਕੰਮ ਕਰ ਰਹੀ ਹੈ। ਉੁਨ੍ਹਾਂਨੇ ਇਹ ਵੀ ਦਸਿਆ ਕਿ ਫਰਵਰੀ, 2024 ਵਿਚ 1365 ਨਰਸਿੰਗ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸਨ।
ਉਨ੍ਹਾਂ ਨੇ ਅੱਗੇ ਦਸਿਆ ਕਿ ਸਿਹਤ ਵਿਭਾਗ ਵਿਚ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਦੇ ਖਾਲੀ ਅਹੁਦਿਆਂ ਦੀ ਭਰਤੀ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਕੀਤੀ ਜਾਵੇਗੀ, ਉਹ ਨਿਗਮ ਦੇ ਸਬੰਧਿਤ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ੧ਲਦੀ ਤੋਂ ਜਲਦੀ ਭਰਤੀ ਦੇ ਨਿਰਦੇਸ਼ ਦਵੇਗੀ।