ਹਰਿਆਣਾ ਸਰਕਾਰ ਕਰੇਗੀ ਓਵਰਹੈਡ ਬਿਜਲੀ ਲਾਇਨਾਂ ਦਾ ਟ੍ਰਾਂਸਫਰ - ਅਨਿਲ ਵਿਜ
ਚੰਡੀਗੜ੍ਹ, 18 ਮਾਰਚ - ਹਰਿਆਣਾ ਦੇ ਉਰਜਾ, ਕਿਰਤ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਅਜਿਹੇ ਖੇਤਰਾਂ ਜਿੱਥੇ ਓਵਰਹੈਡ ਬਿਜਲੀ ਲਾਇਨਾਂ ਦੇ ਕਾਰਨ ਰਿਹਾਇਸ਼ੀ ਇਲਾਕਿਆਂ ਵਿਚ ਸੁਰੱਖਿਆ ਸਬੰਧੀ ਖਤਰਾ ਬਣਿਆ ਹੋਇਆ ਹੈ, ਉੱਥੇ ਬਿਜਲੀ ਦੀ ਤਾਰਾਂ ਨੂੰ ਟ੍ਰਾਂਸਫਰ ਕਰਨ ਲਈ ਇੱਕ ਵਿਆਪਕ ਯੋਜਨਾ ਬਣਾਈ ਗਈ ਹੈ।
ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਇਹ ਜਾਣਕਾਰੀ ਮਹੇਂਦਰਗੜ੍ਹ ਦੇ ਵਿਧਾਇਕ ਸ੍ਰੀ ਕੰਵਰ ਸਿੰਘ ਦੇ ਸੁਆਲ ਦੇ ਜਵਾਬ ਵਿਚ ਵਿਧਾਨਸਭਾ ਸੈਸ਼ਨ ਦੌਰਾਨ ਦਿੱਤੀ। ਉਨ੍ਹਾਂ ਨੇ ਦਸਿਆ ਕਿ ਮਹੇਂਦਰਗੜ੍ਹ ਵਿਧਾਨਸਭਾ ਖੇਤਰ ਵਿਚ 163 ਅਜਿਹੇ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ, ਜਿੱਥੇ ਬਿਜਲੀ ਦੀ ਤਾਰਾਂ ਰਿਹਾਇਸ਼ੀ ਮਕਾਨਾਂ ਦੇ ਉੱਪਰ ਤੋਂ ਲੰਘ ਰਹੀ ਹੈ। ਇੰਨ੍ਹਾਂ ਤਾਰਾਂ ਨੂੰ ਟ੍ਰਾਂਸਫਰ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਮਿਲ ਚੁੱਕੀ ਹੈ ਅਤੇ ਇਸ ਕੰਮ ਨੂੰ ਛੇ ਮਹੀਨਿਆਂ ਦੇ ਅੰਦਰ ਪੂਰਾ ਕਰਨ ਦੀ ਯੋਜਨਾ ਹੈ।
ਸ੍ਰੀ ਅਨਿਲ ਵਿਜ ਨੇ ਦਸਿਆ ਕਿ ਸਰਕਾਰੀ ਖਰਚ 'ਤੇ 55.64 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਵੱਡੇ ਪੈਮਾਨੇ 'ਤੇ ਜਨਤਾ ਦੇ ਹਿੱਤ ਵਿਚ ਇੰਨ੍ਹਾਂ ਲਾਇਨਾਂ ਨੂੰ ਟ੍ਰਾਂਸਫਰ ਕਰਨ ਦਾ ਫੈਸਲਾ ਕੀਤਾ ਗਿਆ ਹੈ।