ਚੰਡੀਗੜ੍ਹ, 18 ਮਾਰਚ - ਹਰਿਆਣਾ ਦੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਪਸ਼ੂ ਡਾਕਟਰਾਂ ਦੇ ਖਾਲੀ ਅਹੁਦਿਆਂ ਨੂੰ ਜਲਦੀ ਹੀ ਭਰਿਆ ਜਾਵੇਗਾ।
ਸ੍ਰੀ ਰਾਣਾ ਅੱਜ ਵਿਧਾਨਸਭਾ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਪਸ਼ੂ ਡਾਕਟਰਾਂ ਦੇ ਕੁੱਲ 1184 ਮੰਜੂਰ ਅਹੁਦੇ ਹਨ ਅਤੇ ਇੰਨ੍ਹਾਂ ਵਿੱਚੋਂ 1027 ਅਹੁਦੇ ਭਰੇ ਹੋਏ ਹਨ ਅਤੇ ਬਾਕੀ ਖਾਲੀ ਅਹੁਦਿਆਂ ਨੂੰ ਵੀ ਜਲਦੀ ਭਰਿਆ ਜਾਵੇਗਾ, ਇਸ ਦੇ ਲਈ ਸਬੰਧਿਤ ਵਿਭਾਗ ਨੂੰ ਪੱਤਰ ਲਿਖ ਦਿੱਤਾ ਹੈ।