ਮੁੰਬਈ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ, ਪਰ ਉਧਰ IIT Bombay ਦੇ ਖੋਜਕਰਤਾਵਾਂ ਨੇ ਦਾ ਕਹਿਣਾ ਹੈ ਕਿ ਆਉਂਣ ਵਾਲੇ ਮਾਨਸੂਨ ਵਿਚ ਕਰੋਨਾ ਵਾਇਰਸ ਦਾ ਕਹਿਰ ਹੋ ਵਧ ਸਕਦਾ ਹੈ। ਆਈਆਈਟੀ ਦੇ ਪ੍ਰੋਫੈਸਰ ਅਮਿਤ ਅਗਰਵਾਲ ਅਤੇ ਰਜਨੀਸ਼ ਭਾਰਤਵਾਜ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਨਮੀਂ ਵਾਲਾ ਸੀਜ਼ਨ ਹੈ।
ਉੱਥੇ ਹੀ ਸੁੱਕੇ ਤੇ ਗਰਮ ਮੌਸਮ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਥੋੜੇ ਸਮੇਂ ਲਈ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਖੋਜਕਰਤਾਵਾਂ ਦੁਆਰਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਕਰੋਨਾ ਦੇ ਫੈਲਣ ਬਾਰੇ ਆਧਿਐਨ ਕੀਤਾ ਗਿਆ ਹੈ।
ਉਧਰ ਰਜਨੀਸ਼ ਭਾਰਦਵਾਜ (Rajnish Bhardwaj) ਦਾ ਕਹਿਣਾ ਹੈ ਕਿ ਖੰਗਣ ਅਤੇ ਝਿਕਣ ਨਾਲ ਕਰੋਨਾ ਵਾਇਰਸ ਜ਼ਿਆਦਾ ਫੈਲਦਾ ਹੈ। ਇਸ ਲਈ ਗਰਮ ਮੌਸਮ ਵਿਚ ਅਜਿਹਾ ਕਰਨ ਤੇ ਇਹ ਵਾਇਰਸ ਸੁੱਕ ਜਾਂਦਾ ਹੈ ਅਤੇ ਜਲਦ ਮਰ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰੋ. ਅਮਿਤ ਅਗਰਵਾਲ ਦਾ ਵੀ ਇਹ ਹੀ ਕਹਿਣਾ ਹੈ ਕਿ ਗਰਮ ਮੌਸਮ ਵਿਚ ਬੁੰਦਾਂ ਭਾਫ ਬਣ ਜਾਂਦੀਆਂ ਹਨ, ਜਿਸ ਕਾਰਨ ਖਤਰਾ ਘੱਟ ਹੁੰਦਾ ਹੈ।
ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ICMR ਅਤੇ ਏਮਜ਼ ਦੇ ਵੱਲੋਂ ਹਾਲੇ ਤੱਕ ਇਸ ਮਾਮਲੇ ਦੇ ਸਬੰਧ ਵਿਚ ਕੋਈ ਬਿਆਨ ਨਹੀਂ ਦਿੱਤਾ ਹੈ। ਜੇਕਰ ਇਹ ਅੰਦਾਜ਼ ਹਕੀਕਤ ਹੋਏ ਤਾਂ ਇਹ ਮੁੰਬਈ ਵਰਗੇ ਇਲਾਕੇ ਦੇ ਲਈ ਬਹੁਤ ਹੀ ਭਿਆਨਕ ਸਾਬਿਤ ਹੋ ਸਕਦੇ ਹਨ। ਕਿਉਂਕਿ ਮੁੰਬਈ ਵਿਚ ਹਰ ਸਾਲ ਭਾਰੀ ਮਾਨਸੂਨ ਆਉਂਦਾ ਹੈ। ਮੁੰਬਈ ਦਾ ਮੌਸਮ ਜ਼ਿਆਦਾਤਰ ਨਮੀਂ ਵਾਲਾ ਹੀ ਮੰਨਿਆ ਜਾਂਦਾ ਹੈ।