ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਰਤਲਾਮ ਤੋਂ ਕੋਰੋਨਾ ਵਾਇਰਸ ਦਾ ਬਹੁਤ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਰਤਲਾਮ ਦੇ ਨਿਆਪੁਰਾ ਖੇਤਰ 'ਚ ਲੋਕਾਂ ਦੇ ਹੱਥ ਚੁੱਮ ਕੇ ਅਤੇ ਝਾੜ ਫੂੰਕ, ਟੂਣੇ ਟੋਟਕੇ, ਅੰਧਵਿਸ਼ਵਾਸ ਦੀ ਸਹਾਇਤਾ ਨਾਲ ਕੋਰੋਨਾ ਅਤੇ ਹੋਰਨਾਂ ਬਿਮਾਰੀਆਂ ਅਤੇ ਮੁਸ਼ਕਲਾਂ ਨੂੰ ਦੂਰ ਕਰਨ ਵਾਲੇ ਅਸਲਮ ਬਾਬਾ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਸਲਮ ਬਾਬਾ ਆਪਣੇ ਸ਼ਰਧਾਲੂਆਂ ਦੇ ਹੱਥਾਂ ਨੂੰ ਚੁੰਮ ਕੇ ਕੋਰੋਨਾ ਦਾ ਇਲਾਜ ਕਰਦਾ ਸੀ। ਉਸਨੇ ਤੰਤਰ-ਮੰਤਰ ਰਾਹੀਂ ਕੋਰੋਨਾ ਭਜਾਉਣ ਦਾ ਦਾਅਵਾ ਵੀ ਕੀਤਾ। ਪ੍ਰਸ਼ਾਸਨ ਵੱਲੋਂ ਜਾਗਰੂਕਤਾ ਅਭਿਆਨ ਚਲਾਏ ਜਾਣ ਤੋਂ ਬਾਅਦ ਵੀ ਸਥਾਨਕ ਲੋਕ ਬਾਬੇ ਕੋਲ ਇਲਾਜ ਲਈ ਜਾਂਦੇ ਸਨ। ਬਾਬਾ ਕੋਰੋਨਾ ਲਾਗ ਲੱਗਣ ਦੇ ਬਾਵਜੂਦ ਲੋਕਾਂ ਨੂੰ ਮਿਲਦਾ ਰਿਹਾ। ਅਸਲਮ ਬਾਬਾ ਦੀ 4 ਜੂਨ ਨੂੰ ਕੋਰੋਨਾ ਤੋਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਬਾਬੇ ਦੇ ਸੰਪਰਕ ਵਿਚ ਆਉਣ ਵਾਲੇ 19 ਸ਼ਰਧਾਲੂਆਂ ਨੂੰ ਆਈਸੋਲੇਟ ਕੀਤਾ ਸੀ। ਜਦੋਂ ਇਨ੍ਹਾਂ ਸ਼ਰਧਾਲੂਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਤਾਂ ਸਾਰੇ ਕੋਰੋਨਾ ਪੋਸਿਟਿਵ ਪਾਏ ਗਏ। ਇਸ ਨਾਲ ਸ਼ਹਿਰ ਦਾ ਨਿਆਪੁਰਾ ਖੇਤਰ ਇਕ ਕੋਰੋਨਾ ਹੌਟਸਪੌਟ ਬਣ ਗਿਆ ਹੈ.