Friday, November 22, 2024
 

ਸਿਹਤ ਸੰਭਾਲ

ਬੇਲ ਦਾ ਸ਼ਰਬਤ ਥਕਾਵਟ ਦੇ ਨਾਲ ਮੂੰਹ ਦੇ ਛਾਲਿਆਂ ਨੂੰ ਵੀ ਕਰੇ ਦੂਰ

June 09, 2020 05:12 PM

ਬੇਲ ਇੱਕ ਫਲ ਹੈ, ਜਿਸਦਾ ਰਸ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਵਿਟਾਮਿਨ-ਸੀ, ਥਾਈਮੀਨ ਵਰਗੇ ਹੋਰ ਵੀ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਗਰਮੀਆਂ ਦੇ ਮੌਸਮ 'ਚ ਇਸਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਬਾਜ਼ਾਰ 'ਚ ਬੇਲ ਦੇ ਬਣੇ ਸ਼ਰਬਤ ਆਸਾਨੀ ਨਾਲ ਮਿਲ ਜਾਂਦੇ ਹਨ। ਬੇਲ ਦੇ ਫਲ ਦਾ ਗੁੱਦਾ ਦੁੱਧ ਅਤੇ ਪਾਣੀ ਦੇ ਨਾਲ ਮਿਲਾਕੇ ਪੀਣ ਵੀ ਫਾਇਦੇਮੰਦ ਹੁੰਦਾ ਹੈ। ਚਿਕਿਤਸਕ ਗੁਣਾਂ ਨਾਲ ਭਰਪੂਰ ਵੇਲ ਪੇਟ ਸੰਬੰਧੀ ਬੀਮਾਰੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਸ ਕਰ ਗਰਮੀਆਂ 'ਚ ਇਹ ਸਰੀਰ ਨੂੰ ਠੰਡਕ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਵੇਲ ਦਾ ਸ਼ਰਬਤ ਪੀਣ ਦੇ ਫਾਇਦੇ ਦੱਸ ਰਹੇ ਹਾਂ...

 

1.ਪੇਟ ਦੀ ਸਮੱਸਿਆ
ਪੇਟ ਦੀ ਗੈਸ, ਜਲਣ ਜਾਂ ਕਬਜ਼ ਹੈ ਤਾਂ ਇਸਦੇ ਲਈ ਰੌਜ਼ਾਨਾ ਬੇਲ ਦਾ ਸ਼ਰਬਤ ਦੀ ਵਰਤੋਂ ਕਰੋ। ਇਸ ਸ਼ਰਬਤ ਨੂੰ ਪੀਣ ਦੇ ਨਾਲ ਉਕਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਬੇਲ ਨਾਲ ਅਪਚ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਗੁਣਾਂ ਦੀ ਖਾਣ ਹਨ ਅੰਗੂਰ

 2. ਥਕਾਵਟ ਦੂਰ ਕਰੇ
ਵੇਲ ਦੇ ਗੁੱਦੇ 'ਚ ਗੁੜ ਮਿਲਾ ਕੇ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ। ਇਸ ਨਾਲ ਤੁਸੀਂ ਖੁਦ ਨੂੰ ਤਾਜ਼ਾ ਮਹਿਸੂਸ ਕਰੋਗੇ। ਵੇਲ ਦਾ ਸ਼ਰਬਤ ਦਿਮਾਗ ਨੂੰ ਠੰਡਾ ਰੱਖਦਾ ਹੈ। 

3. ਦਿਲ ਦੀਆਂ ਬੀਮਾਰੀਆਂ
ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਸਰੀਰ 'ਚ ਠੰਡਕ ਰਹਿੰਦੀ ਹੈ ਅਤੇ ਇਸ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।

 4. ਖੂਨ ਸਾਫ ਹੁੰਦਾ ਹੈ
ਬੇਲ ਦੇ ਸ਼ਰਬਤ ਦੇ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ। ਇਸ ਸ਼ਰਬਤ ਨੂੰ ਪੀਣ ਨਾਲ ਕਿਸੇ ਵੀ ਸੰਕਰਮਣ ਦਾ ਖਤਰਾ ਘੱਟ ਹੋ ਜਾਂਦਾ ਹੈ।

5. ਸਰੀਰ 'ਚ ਠੰਡਕ
ਗਰਮੀਆਂ ਦੇ ਤਪਦੇ ਮੌਸਮ 'ਚ ਲੂ ਤੋਂ ਬਚਣ ਲਈ ਬੇਲ ਦਾ ਸ਼ਰਬਤ ਪੀਓ। ਇਸ ਨਾਲ ਸਰੀਰ 'ਚ ਠੰਡਕ ਰਹਿੰਦੀ ਹੈ।

6. ਮੂੰਹ ਦੇ ਛਾਲੇ
ਮੂੰਹ 'ਚ ਬਾਰ-ਬਾਰ ਛਾਲੇ ਹੋ ਰਹੇ ਹਨ ਤਾਂ ਇਸਦੇ ਲਈ ਬੇਲ ਦੇ ਸ਼ਰਬਤ ਦੀ ਵਰਤੋਂ ਕਰੋਂ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ਲੀਵਰ ਤੇ ਕਿਡਨੀ ਦੀ ਸਮੱਸਿਆ ਨੂੰ ਵੀ ਕਰੇ ਦੂਰ ‘ਕੱਦੂ’

7. ਲੂ ਤੋਂ ਬਚਾਅ
ਵੇਲ ਪੇਟ ਦੀ ਰੋਗਾਂ ਨੂੰ ਦੂਰ ਕਰਦਾ ਹੈ ਅਤੇ ਅੰਤੜਿਆਂ ਨੂੰ ਵੀ ਸਾਫ ਕਰਦਾ ਹੈ। ਗਰਮੀਆਂ 'ਚ ਲੂ ਤੋਂ ਬਚਣ ਲਈ ਪਕੇ ਹੋਏ ਵੇਲ ਦੇ ਗੁੱਦੇ ਨੂੰ ਹੱਥਾਂ 'ਤੇ ਰਗੜ ਲਓ। ਇਸ ਨੂੰ ਪਾਣੀ 'ਚ ਮਿਲਾ ਕੇ ਛਾਣ ਲਓ, ਤੁਸੀਂ ਇਸ 'ਚ ਚੀਨੀ ਵੀ ਪਾ ਸਕਦੇ ਹੋ।

8. ਬਲੱਡ ਪ੍ਰੈਸ਼ਰ
ਵੇਲ ਦੀਆਂ ਪੱਤੀਆਂ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦੀਆਂ ਹਨ। ਇਸ ਲਈ ਵੇਲ ਦੀਆਂ ਪੱਤੀਆਂ ਨੂੰ ਪਾਣੀ 'ਚ ਉਬਾਲ ਲਓ ਅਤੇ ਇਸ ਪਾਣੀ ਨੂੰ ਛਾਣ ਕੇ ਪੀ ਲਓ। ਤੁਹਾਡਾ ਹਾਈ ਹੋਇਆ ਬਲੱਡ ਪ੍ਰੈਸ਼ਰ ਨੋਰਮਲ ਹੋ ਜਾਵੇਗਾ।

9. ਅਸਥਮਾ ਦਾ ਅਟੈਕ ਆਉਣ ’ਤੇ ਫਾਇਦੇਮੰਦ
ਅਸਥਮਾ ਦਾ ਅਟੈਕ ਆਉਣ 'ਤੇ ਜਾਂ ਦਿਲ ਦੀ ਧੜਕਨ ਅਸਧਾਰਨ ਹੋ ਜਾਣ 'ਤੇ ਵੇਲ ਦੀ ਜੜ੍ਹ ਦਾ ਕਾੜਾ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ।

 10. ਦਸਤ ਅਤੇ ਡਾਇਰੀਆਂ
ਗਰਮੀਆਂ ਦੇ ਕਾਰਨ ਦਸਤ ਅਤੇ ਡਾਇਰੀਆਂ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਤੋਂ ਬਚਣ ਲਈ ਬੇਲ ਦੇ ਸ਼ਰਬਤ ਸੇਵਨ ਜ਼ਰੂਰ ਕਰੋ।

11. ਜਿਗਰ ਲਈ ਫਾਇਦੇਮੰਦ
ਗਰਮੀ 'ਚ ਅਕਸਰ ਸਰੀਰ 'ਚ ਜਲਨ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਕੱਚੇ ਵੇਲ ਦੀ ਗਿਰੀ ਨੂੰ ਤੋੜ ਕੇ ਤਿਲ ਦੇ ਤੇਲ 'ਚ ਪਾ ਕੇ 2-3 ਦਿਨ ਲਈ ਰੱਖ ਦਿਓ। ਹੁਣ ਇਸ ਨਾਲ ਸਰੀਰ ਦੀ ਮਾਲਸ਼ ਕਰੋ, ਤੁਹਾਨੂੰ ਠੰਡਕ ਮਿਲੇਗੀ। ਇਹ ਥੀਆਮਾਈਨ, ਰਿਬੋਫਵੇਲਿਨ ਅਤੇ ਬੀਟਾ-ਕੈਰੋਟੀਨ ਦਾ ਵੀ ਵਧੀਆ ਸਰੋਤ ਹੈ। ਇਹ ਸਾਰੇ ਤੱਤ ਮਿਲ ਕੇ ਜਿਗਰ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe