ਸੰਕਲਪ ਪੱਤਰ ਦੇ 19 ਵਾਦਿਆਂ ਨੂੰ ਕੀਤਾ ਪੂਰਾ , 14 ਵਾਦੇ 'ਤੇ ਕੰਮ ਪ੍ਰਗਤੀ 'ਤੇ
ਵੱਖ-ਵੱਖ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗਾਂ ਤੇ ਆਨਲਾਇਨ ਮਾਧਿਅਮ ਨਾਲ ਲਗਭਗ 11, 000 ਸੁਝਾਅ ਮਿਲੇ
ਸਾਰੇ ਹਿੱਤਧਾਰਕਾਂ ਦੇ ਸੁਝਾਆਂ ਨੂੰ ਸ਼ਾਮਿਲ ਕਰ ਬਣਾਇਆ ਗਿਆ ਸੰਤੁਲਿਤ ਬਜਟ - ਮੁੱਖ ਮੰਤਰੀ
ਚੰਡੀਗੜ੍ਹ, 17 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਤੌਰ ਖਜਾਨਾ ਮੰਤਰੀ ਸਾਲ 2025-26 ਦਾ ਰਾਜ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜਨਤਾ ਨਾਂਲ ਕੀਤੇ ਗਏ ਵਾਦਿਆਂ ਅਨੁਰੂਪ ਸੰਕਲਪ ਪੱਤਰ ਦੇ ਸੰਕਲਪਾਂ ਨੂੰ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ। 217 ਸੰਕਲਪਾਂ ਵਿੱਚੋਂ ਹੁਣ ਤੱਕ 19 ਵਾਦਿਆਂ ਨੂੰ ਪੂਰਾ ਕੀਤਾ ਜਾ ਚੁੱਕਾ ਹੈ ਅਤੇ 14 ਵਾਦਿਆਂ 'ਤੇ ਕੰਮ ਪ੍ਰਗਤੀ 'ਤੇ ਹੈ। ਰਾਜ ਬਜਟ 2025-26 ਦੇ ਪ੍ਰਾਵਧਾਨਾਂ ਨੂੰ ਸਦਨ ਦੀ ਮੰਜੂਰੀ ਮਿਲਣ ਨਾਲ ਲਗਭਗ 90 ਹੋਰ ਸੰਕਲਪਾਂ ਨੂੰ ਅਗਾਮੀ ਵਿੱਤ ਸਾਲ ਵਿਚ ਪੂਰਾ ਕੀਤਾ ਜਾ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸੱਭਕਾ ਸਾਥ-ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਮੂਲਮੰਤਰ 'ਤੇ ਚੱਲਦੇ ਹੋਏ ਸਾਬਕਾ ਮੁੱਖ ਮੰਤਰੀ ਤੇ ਖਜਾਨਾ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਾਲ 2020 ਤੋਂ ਹਰਿਆਣਾ ਵਿਚ ਪ੍ਰੀ-ਬਜਟ ਕੰਸਲਟੇਸ਼ਨ ਦੀ ਇੱਕ ਅਨੋਖੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਸੀ। ਇਸ ਲੜੀ ਵਿਚ ਵੱਢ-ਵੱਖ ਖੇਤਰਾਂ ਨਾਲ ਜੁੜੇ ਹਿੱਤਧਾਰਕਾਂ ਤੋਂ ਸੁਝਾਅ ਮੰਗਣ ਲਈ ਹਰਿਆਣਾ ਦੀ ਅਰਥਵਿਵਸਥਾ ਦੇ ਵੱਖ-ਵੱੀ ਹਿੱਤਧਾਰਕਾਂ ਦੇ ਨਾਲ ਕੁੱਲ 11 ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ 1592 ਸੁਝਾਅ ਪ੍ਰਾਪਤ ਹੋਏ।
ਉਨ੍ਹਾਂ ਨੇ ਕਿਹਾ ਕਿ ਇਸ ਪਰਿਪਾਟੀ ਨੂੰ ਇੱਕ ਦਮ ਅੱਗੇ ਵਧਾਉਂਦੇ ਹੋਏ 10 ਦਸੰਬਰ, 2024 ਤੋਂ ਇੱਕ ਆਨਲਾਇਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਸੀ। ਇਸ ਦੇ ਰਾਹੀਂ ਹਰਿਆਣਾ ਦੇ ਕੌਨ-ਕੌਨ ਤੋਂ ਘਰ ਬੈਠੇ ਲੋਕਾਂ ਨੇ ਬਜਟ ਲਈ 8963 ਸੁਝਾਅ ਭੇਜੇ। ਕੁੱਝ ਸੁਝਾਅ ਈ-ਮੇਲ ਅਤੇ ਪੱਤਰਾਂ ਰਹੀਂ ਵੀ ਮਿਲੇ। ਇਸ ਤੋਂ ਇਲਾਵਾ, ਕੁੱਝ ਆਮਜਨਤਾ ਨੇ ਆਪਣੇ ਲਿਖਿਤ ਸੁਝਾਅ ਵੀ ਪੇਸ਼ ਕੀਤੇ। ਕੁੱਲ ਮਿਲਾ ਕੇ ਲਗਭਗ 11, 000 ਸੁਝਾਆਂ 'ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ ਅਤੇ ਚੰਗੇ ਸੁਝਾਆਂ ਨੂੰ ਬਜਟ ਵਿਚ ਸਮਾਯਿੋਜਿਕ ਕੀਤਾ ਗਿਆ। ਸਾਰੇ ਹਿੱਤਧਾਂਰਕਾਂ ਦੇ ਸੁਝਾਆਂ ਨੂੰ ਸ਼ਾਮਿਲ ਕਰ ਕੇ ਹਰ ਵਰਗ ਦੀ ਭਲਾਈ ਲਈ ਸੰਤੁਲਿਤ ਬਜਟ ਬਣਾਇਆ ਗਿਆ ਹੈੇ।