Thursday, April 03, 2025
 

ਹਰਿਆਣਾ

ਸਾਲ 2025-26 ਦਾ ਹਰਿਆਣਾ ਦਾ ਬਜਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦੇ ਵਿਜਨ 'ਤੇ ਪ੍ਰਤੀਬਿੰਬਿਤ

March 17, 2025 09:53 PM

ਸਾਲ 2025-26 ਦਾ ਹਰਿਆਣਾ ਦਾ ਬਜਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦੇ ਵਿਜਨ 'ਤੇ ਪ੍ਰਤੀਬਿੰਬਿਤ

ਮਿਸ਼ਨ ਹਰਿਆਣਾ 2047: ਹਰਿਆਣਾ ਦੀ ਜੀਡੀਪੀ ਨੂੰ 1 ਟ੍ਰਿਲਿਅਨ ਯੂਐਸ ਡਾਲਰ ਤੱਕ ਪਹੁੰਚਾਉਣ ਅਤੇ ਸੂਬੇ ਵਿਚ 50 ਲੱਖ ਨਵੇਂ ਰੁਜਗਾਰ ਸ੍ਰਿਜਤ ਕਰਨ ਲਈ ਬਣਾਈ ਜਾਵੇਗੀ ਪ੍ਰਭਾਵੀ ਯੋਜਨਾ

ਹਰਿਆਣਾ ਨੂੰ ਵਿਕਾਸ ਦੀ ਰਾਹ 'ਤੇ ਅੱਗੇ ਵਧਾਉਣ ਲਈ ਛੇ ਮਹਤੱਵਪੂਰਣ ਪ੍ਰਸਤਾਵਾਂ ਨੂੰ ਬਜਟ ਵਿਚ ਕੀਤਾ ਗਿਆ ਸ਼ਾਮਿਲ

ਹਰਿਆਣਾ ਨੂੰ ਭਵਿੱਖ ਸਮਰੱਥ ਬਨਾਉਣ ਲਈ ਡਿਪਾਰਟਮੈਂਟ ਆਫ ਫਿਯੂਚਰ ਨਾਂਅ ਨਾਲ ਬਣਾਇਆ ਜਾਵੇਗਾ ਇੱਕ ਨਵਾਂ ਵਿਭਾਗ

ਹਰਿਆਣਾ ਏਆਈ ਮਿਸ਼ਨ ਦੀ ਸਥਾਪਨਾ

ਚੰਡੀਗੜ੍ਹ,  17 ਮਾਰਚ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਅੱਜ ਖਜਾਨਾ ਮੰਤਰੀ ਵਜੋ ਸੂਬੇ ਦਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਵਿਕਾਸ ਦੀ ਰਾਹ 'ਤੇ ਅੱਗੇ ਵਧਾਉਣ ਤੇ ਭਵਿੱਖ ਅਨੁਕੂਲ ਸਥਿਤੀਆਂ ਨਾਲ ਨਜਿਠਣ ਲਈ ਛੇ ਮਹਤੱਵਪੂਰਨ ਪ੍ਰਸਤਾਵਾਂ ਨੂੰ ਬਜਟ ਵਿਚ ਸ਼ਾਮਿਲ ਕੀਤਾ ਗਿਆ ਹੈ। ਇੰਨ੍ਹਾਂ ਵਿਚ ਮਿਸ਼ਨ ਹਰਿਆਣਾ 2047 ਉੱਚ ਪੱਧਰੀ ਟਾਸਕ ਫੋਰਸ ਦੀ ਸ਼ੁਰੂਆਤ,  ਡਿਪਟਾਰਟਮੈਂਟ ਆਫ ਫਿਯੂਚਰ ਨਾਂਅ ਨਾਲ ਨਵਾਂ ਵਿਭਾਗ ਬਨਾਉਣਾ,  ਹਰਿਆਣਾ ਏਆਈ ਮਿਸ਼ਨ ਦੀ ਸਥਾਪਨਾ, 2000 ਕਰੋੜ ਰੁਪਏ ਦਾ ਇੱਕ ਫੰਡ ਆਫ ਫੰਡਸ ਬਨਾਉਣ,  ਸੰਕਲਪ ਅਥਾਰਿਟੀ ਦਾ ਗਠਨ ਅਤੇ ਨੌਜੁਆਨਾਂ ਨੂੰ ਕੌਮਾਂਤਰੀ ਰੁਜਗਾਰ ਦਿਵਾਉਣਾ ਸ਼ਾਮਿਲ ਹਨ।

          ਉਨ੍ਹਾਂ ਨੇ ਕਿਹਾ ਕਿ ਇਸ ਸਾਲ ਮਿਸ਼ਨ ਹਰਿਆਣਾ 2047 ਨਾਮਕ ਇੱਕ ਉੱਚ ਪੱਧਰੀ ਟਾਸਕ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ,  ਜਿਸ ਦੇ ਵੱਲੋਂ ਹਰਿਆਣਾ ਦੇ ਸਕਲ ਘਰੇਲੂ ਉਤਪਾਦ ਨੁੰ 1 ਟ੍ਰਿਲਿਅਨ ਅਮੇਰਿਕੀ ਡਾਲਰ ਦੇ ਪੱਧਰ ਤੱਕ ਪਹੁੰਚਾਉਣ ਅਤੇ ਹਰਿਆਣਾ ਵਿਚ 50 ਲੱਖ ਨਵੇਂ ਰੁਜਗਾਰ ਪੈਦਾ ਕਰਨ ਲਈ ਇੱਕ ਪ੍ਰਭਾਵੀ ਯੋਜਨਾ ਵਿਕਸਿਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮਿਸ਼ਨ ਲਈ ਸ਼ੁਰੂਆਤੀ ਨਿਧੀ ਵਜੋ 5 ਕਰੋੜ ਰੁਪਏ ਦਾ ਅਲਾਟਮੈਂਟ ਕੀਤਾ ਗਿਆ ਹੈ।

ਹਰਿਆਣਾ ਨੂੰ ਭਵਿੱਖ ਸਮਰੱਥ ਬਨਾਉਣ ਲਈ ਡਿਪਾਰਟਮੈਂਟ ਆਫ ਫਿਯੂਚਰ ਨਾਂਅ ਨਾਲ ਬਣਾਇਆ ਜਾਵੇਗਾ ਇੱਕ ਨਵਾਂ ਵਿਭਾਗ

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾਂ ਨੂੰ ਭਵਿੱਖ ਸਮਰੱਥ ਬਨਾਉਣ ਲਈ ਡਿਪਾਰਟਮੈਂਟ ਆਫ ਫਿਯੂਚਰ ਨਾਂਅ ਨਾਲ ਇੱਕ ਨਵਾਂ ਵਿਭਾਗ ਬਣਾਇਆ ਜਾਵੇਗਾ। ਇਹ ਵਿਭਾਗ ਅਗਾਮੀ ਚਨੌਤੀਆਂ,   ਵਿਸ਼ਧਮਤਾਵਾਂ ਅਤੇ ਆਰਥਕ ਵਿਕਾਸ ਦੀ ਨਵੀਂ ਸੰਭਾਵਨਾਵਾਂ ਨੂੰ ਭਾਂਪ ਕੇ ਦੂਜੇ ਸਾਰੇ ਵਿਭਾਂਗਾਂ ਨੂ ਨੀਤੀਗਤ ਸੁਝਾਅ ਦਵੇਗਾ ਅਤੇ ਸਮੇਂ ਰਹਿੰਦੇ ਉਨ੍ਹਾਂ ਦੀ ਸਮਰੱਥਾ ਵੀ ਵਧਾਏਗਾ।

ਹਰਿਆਣਾ ਏਆਈ ਮਿਸ਼ਨ ਦੀ ਸਥਾਪਨਾ

          ਖਜਾਨਾ ਮੰਤਰੀ ਨੇ ਕਿਹਾ ਕਿ ਡੇਟਾ-ਅਧਾਰਿਤ ਨੀਤੀ ਨਿਰਧਾਰਣ ਅਤੇ ਗਵਰਨੈਂਸ ਆਟੋਮੇਸ਼ਨ ਤੋਂ ਜਨਸੇਵਾ ਦੀ ਸਮਰੱਥਾ ਅਤੇ ਕੁਸ਼ਲਤਾ ਨੂੰ ਹੋਰ ਬਿਹਤਰ ਕਰਨ ਦੇ ਉਦੇਸ਼ ਨਾਲ ਹਰਿਆਣਾ ਏਆਈ ਮਿਸ਼ਨ ਦੀ ਯਥਾਪਨਾਂ ਕੀਤੀ ਜਾਵੇਗੀ। ਵਿਸ਼ਵ ਬੈਂਕ ਨੇ ਇਸ ਦੇ ਲਈ 474 ਕਰੋੜ ਰੁਪਏ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ।

          ਉਨ੍ਹਾਂ ਨੇ ਕਿਹਾ ਕਿ ਇਸ ਏਆਈ ਮਿਸ਼ਨ ਵੱਲੋਂ ਗੁੜਗਾਓ ਅਤੇ ਪੰਚਕੂਲਾ ਵਿਚ ਇੱਕ-ਇੱਕ ਹੱਬ ਸਥਾਪਿਤ ਕੀਤੀ ਜਾਵੇਗੀ। ਇੰਨ੍ਹਾਂ ਵੱਲੋਂ ਹਰਿਆਣਾ ਦੇ 50, 000 ਤੋਂ ਵੱਧ ਨੌਜੁਆਨਾਂ ਅਤੇ ਪੇਸ਼ੇਵਰਾਂ ਨੂੰ ਅੱਤਆਧੁਨਿਕ ਤਕਨੀਕਾਂ ਵਿਚ ਟ੍ਰੇਨਡ ਕੀਤਾ ਜਾ ਸਕੇਗਾ,  ਜਿਸ ਨਾਲ ਊਹ ਨਵੀਂ ਨੌਕਰੀਆਂ ਅਤੇ ਮੌਕਿਆਂ ਲਈ ਤਿਆਰ ਹੋ ਸਕਣਗੇ।

ਸਟਾਰਟਅੱਪ ਵਿਚ ਨਿਵੇਸ਼ ਨੂੰ ਵਧਾਉਣ ਲਈ ਸਰਕਾਰ ਨਿਜੀ ਨਿਵੇਸ਼ਕਾਂ ਨੂੰ 2 ਹਜਾਰ ਕਰੋੜ ਰੁਪਏ ਦਾ ਫੰਡ ਆਫ ਫੰਡਸ ਬਨਾਉਣ ਲਈ ਪ੍ਰੋਤਸਾਹਿਤ ਕਰੇਗੀ

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨਿਜੀ ਨਿਵੇਸ਼ਕਾਂ ਨੂੰ 2000 ਕਰੋੜ ਰੁਪਏ ਦਾ ਇੱਕ ਫੰਡ ਆਫ ਫੰਡਸ ਬਨਾਉਣ ਲਈ ਪੇ੍ਰਰਿਤ ਅਤੇ ਪ੍ਰੋਤਸਾਹਿਤ ਕਰੇਗੀ,  ਜੋ ਹਰਿਆਣਾ ਦੇ ਸਟਾਰਟ ਅੱਪ ਵਿਚ ਨਿਵੇਸ਼ ਕਰ ਕੇ ਸੂਬੇ ਨੂੰ ਨਵਾਚਾਰ ਅਤੇ ਉਦਮਤਾ ਦੇ ਪ੍ਰਮੁੱਖ ਕੇਂਦਰ ਵਜੋ ਸਥਾਪਿਤ ਕਰੇਗਾ।

          ਮੁੱਖ ਮੰਤਰੀ ਨੇ ਕਿਹਾ ਕਿ ਬਜਟ ਤੋਂ ਪਹਿਲਾਂ ਉਨ੍ਹਾਂ ਨੇ ਹਰਿਆਣਾ ਦੇ ਲਗਭਗ 60 ਉਰਜਾਵਾਨ ਨੌਜੁਆਨਾਂ ਨਾਲ ਵਿਚਾਰ-ਵਟਾਂਦਰਾਂ ਕੀਤਾ ਜਿਨ੍ਹਾਂ ਨੇ ਪਿਛਲੇ 3 ਸਾਲਾਂ ਵਿਚ ਆਪਣੇ ਸਟਾਰਟਅੱਪ ਬਣਾਏ। ਉਨ੍ਹਾਂ ਨੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਵਿੱਚ ਉਦਮਤਾ ਨੂੰ ਪ੍ਰੋਤਸਾਹਨ ਦੇਣ,  ਸਟਾਰਟਅੱਪ ਇੰਟਰਨਸ਼ਿਪ ਸ਼ੁਰੂ ਕਰਨ,  ਉਨ੍ਹਾਂ ਦੀ ਮੇਂਟਰਸ਼ਿਪ ਕਰਨ ਅਤੇ ਉਨ੍ਹਾਂ ਲਈ ਸਸਤਾ ਇੰਫ੍ਰਾਸਟਕਚਰ ਵਿਕਸਿਤ ਕਰਨ ਲਈ ਕਈ ਸੁਝਾਅ ਦਿੱਤੇ। ਪ੍ਰੋਫਕਟ ਡਿਜਾਇਨ,  ਬ੍ਰਾਂਡਿੰਗ ਅਤੇ ਸੇਲ ਨਾਲ ਜੁੜੇ ਉਨ੍ਹਾਂ ਦੇ ਸਾਰੇ ਸੁਝਾਆਂ ਨੂੰ ਸਵੀਕਾਰ ਕਰਦੇ ਹੋਏ ਹਰਿਆਣਾਂ ਵੇਂਚਰ ਕੈਪੀਟਲ ਫੰਡ ਨੂੰ ਇੰਨ੍ਹਾ 'ਤੇ ਤੇਜੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਨੌਜੁਆਨ ਪੀੜੀ ਨੂੰ ਨਸ਼ੇ ਤੋਂ ਬਚਾਉਣ ਲਈ ਸੰਕਲਪ ਅਥਾਰਿਟੀ ਦਾ ਹੋਵੇਗਾ ਗਠਨ

          ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾਂ ਨੂੰ ਅਤੇ ਆਉਣ ਵਾਲੀ ਪੀੜੀ ਨੂੰ ਨਸ਼ੇ ਦੇ ਜਾਲ ਵਿਚ ਫਸਣ ਤੋਂ ਬਚਾਉਣ ਲਈ ਸੰਕਲਪ ਅਥਾਰਿਟੀ (SANKALP-Substance Abuse & Narcotics Knowledge, Awareness & Liberation Program Authority) ਨਾਂਅ ਨਾਲ ਇੱਕ ਨਵੀਂ ਅਥਾਰਿਟੀ ਦਾ ਗਠਨ ਕੀਤਾ ਜਾਵੇਗਾ। ਇਹ ਅਥਾਰਿਟੀ ਸਮੂਚੇ ਸੂਬੇ ਵਿਚ ਨਸ਼ੇ ਦੀ ਮੰਗ ਅਤੇ ਸਪਲਾਈ,  ਦੋਵਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਾਰੇ ਦੂਜੇ ਵਿਭਾਗਾਂ ਦੇ ਨਾਲ ਤਾਲਮੇਲ ਮਿਲਾ ਕੇ ਅਤੇ ਸਾਰੇ ਸਮਾਜ ਨੂੰ ਨਾਲ ਲੈ ਕੇ,  ਨੌਜੁਆਨਾਂ ਨੂੰ ਇੱਕ ਵਿਵੇਕਪੂਰਣ ਵਿਕਾਸ ਦੇ ਮਾਰਗ 'ਤੇ ਲੈ ਜਾਣ ਦਾ ਲਗਾਤਾਰ ਯਤਨ ਕਰੇਗਾ। ਇਸ ਅਥਾਰਿਟੀ ਲਈ 10 ਕਰੋੜ ਰੁਪਏ ਦਾ ਸ਼ੁਰੂਆਤੀ ਅਲਾਟਮੈਂਟ ਕੀਤਾ ਜਾਵੇਗ।

ਹਰਿਆਣਾ ਓਵਰਸੀਜ ਏਂਮਪਲੋਏਮੈਂਟ ਸੈਲ ਅਤੇ ਹਰਿਆਣਾ ਸਕਿਲ ਰੁਜਗਾਰ ਨਿਗਮ ਰਾਹੀਂ ਨੌਜੁਆਨਾਂ ਨੂੰ ਕੌਮਾਂਤਰੀ ਰੁਜਗਾਰ ਦਿਵਾਇਆ ਜਾਵੇਗਾ

          ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਡੰਕੀ ਰੂਟ ਦੀ ਗੰਭੀਰ ਸਮਸਿਆ ਦੇ ਨਿਵਾਰਣ ਲਈ ਪ੍ਰਤੀਬੱਧ ਹੈ। ਇਸ ਉਦੇਸ਼ ਨਾਲ ਇਸੀ ਸੈਸ਼ਨ ਵਿਚ ਇੱਕ ਬਿੱਲ ਲਿਆਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਦੇ ਤਹਿਤ ਕੰਮ ਕਰ ਰਹੇ ਹਰਿਆਣਾ ਓਵਰਸੀਜ ਏਂਮਪਲੋਏਮੈਂਟ ਸੈਲ ਅਤੇ ਹਰਿਆਣਾਂ ਸਕਿਲ ਰੁਜਗਾਰ ਨਿਗਮ ਰਾਹੀਂ ਸਰਕਾਰ ਇਛੁੱਕ ਨੌਜੁਆਨਾਂ ਨੂੰ ਕੌਮਾਂਤਰੀ ਰੁਜਗਾਰ ਦਿਲਵਾਉਣ ਲਈ ਸੁਰੱਖਿਅਤ ਮਾਰਗ ਪ੍ਰਸ਼ਸਤ ਕਰੇਗੀ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

ਖੇਤੀਬਾੜੀ ਖੇਤਰ 'ਚ ਕੰਮ ਕਰਨ ਵਾਲੇ ਨੌਜੁਆਨਾਂ ਨੂੰ ਭੇਜਿਆ ਜਾਵੇਗਾ ਇਜਰਾਇਲ

ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇੱਕ ਘਰ ਵਿੱਚ ਧਮਾਕਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

ਹਰਿਆਣਾ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਅੱਜ 6 ਬਿੱਲ ਪਾਸ ਕੀਤੇ ਗਏ

ਵਿਧਾਨਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਸੁਨੀਤਾ ਵਿਲਿਅਮਸ ਨੂੰ ਭੇਜੀ ਵਧਾਈ

ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ 36000 ਯੋਗ ਪਰਿਵਾਰਾਂ ਦੇ ਖਾਤਿਆਂ ਵਿਚ 151 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਕੀਤੀ ਜਾਰੀ

ਮੰਤਰੀ ਅਨਿਲ ਵਿਜ ਨੇ ਸੁਨੀਤਾ ਵਿਲਿਅਮਸ ਦੀ ਸਕੁਸ਼ਲ ਵਾਪਸੀ 'ਤੇ ਖੁਸ਼ੀ ਪ੍ਰਗਟਾਈ

ਉਤਰਾਖੰਡ ਸਰਕਾਰ ਹਰਿਆਣਾ ਦੇ ਗੰਨਾ ਕਿਸਾਨਾਂ ਦਾ 34 ਕਰੋੜ ਰੁਪਏ ਦਾ ਕਰੇ ਭੁਗਤਾਨ - ਨਾਇਬ ਸਿੰਘ ਸੈਣੀ

 
 
 
 
Subscribe