ਪਟਾਕਿਆਂ ਦਾ ਭਰਿਆ ਅਨਾਨਾਸ ਖਵਾਇਆ, ਹੋਈ ਮੌਤ
ਮਲੱਪੁਰਮ : ਕੇਰਲ ਦੇ ਮਲੱਪੁਰਮ ਵਿੱਚ ਸਥਾਨਕ ਲੋਕਾਂ ਵੱਲੋਂ ਪਟਾਕਿਆਂ ਨਾਲ ਭਰਿਆ ਇੱਕ ਅਨਾਨਾਸ ਖਿਲਾਏ ਜਾਣ ਦੇ ਬਾਅਦ ਇੱਕ ਗਰਭਵਤੀ ਹਥਣੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 27 ਮਈ ਨੂੰ ਹੋਈ ਸੀ , ਜੰਗਲ ਅਧਿਕਾਰੀਆਂ ਨੇ ਉਸਨੂੰ ਵੇਲਿਆਰ ਨਦੀ ਵਿੱਚ ਖੜੇ ਵੇਖਿਆ ਸੀ। ਉਸ ਦੇ ਹੇਠਲੇ ਜਬੜੇ ਵਿੱਚ ਚੋਟ ਲੱਗੀ ਹੋਈ ਸੀ ।ਕੁਝ ਲੋਕਾਂ ਵੱਲੋਂ ਧੋਖੇ ਨਾਲ ਖਵਾਏ ਪਟਾਕਿਆਂ ਨਾਲ ਉਸ ਦਾ ਹੇਠਲਾ ਜਬਾੜਾ ਜ਼ਖਮੀ ਹੋਇਆ ਸੀ।
ਹਥਣੀ ਦਾ ਹੇਠਲਾ ਜਬਾੜਾ ਹੋ ਚੁੱਕਿਆ ਸੀ ਬੁਰੀ ਤਰ੍ਹਾਂ ਜ਼ਖਮੀ
ਸਾਇਲੇਂਟ ਵੈਲੀ ਨੇਸ਼ਨਲ ਪਾਰਕ ਦੇ ਵੰਨਿਜੀਵ ਅਧਿਕਾਰੀ ਨੇ ਕਿਹਾ , ਸਭਤੋਂ ਪਹਿਲਾਂ, ਅਸੀਂ 23 ਮਈ ਨੂੰ ਇਸ ਹੱਥਣੀ ਦੇ ਬਾਰੇ ਵਿੱਚ ਜਾਣਕਾਰੀ ਮਿਲੀ ਸੀ । ਸਥਾਨਕ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਕ ਹੱਥ ਨੀ ਜੰਗਲ ਦੇ ਨਿੱਜੀ ਖੇਤਰ ਵਿੱਚ ਘੁੰਮ ਰਹੀ ਹੈ ਨੈਸ਼ਨਲ ਪਾਰਕ ਦੇ ਇਕ ਮੁਲਾਜ਼ਮ ਨੇ ਹਥਣੀ ਨੂੰ ਵੇਖਿਆ ਤਾਂ ਉਸ ਦੇ ਹੋਸ਼ ਉਡ ਗਏ। ਹਥਣੀ ਦਾ ਹੇਠਲਾ ਜਬਾੜਾ ਬੁਰੀ ਤਰ੍ਹਾਂ ਜ਼ਖਮੀ ਸੀ ਅਤੇ ਕਰੀਬ 24 ਘੰਟੇ ਤੱਕ ਪਾਣੀ ਦੀ ਭਾਲ ਵਿੱਚ ਉਹ ਇਧਰ ਉਧਰ ਘੁੰਮਦੀ ਰਹੀ 24 ਮਈ ਨੂੰ ਜਾਣਕਾਰੀ ਮਿਲੀ ਕਿ ਹੱਥ ਨਹੀਂ ਵੇਲੀਆਰ ਨਦੀ ਵਿਚ ਆ ਗਈ ਹੈ
ਡਾਕਟਰ ਵੀ ਨਹੀਂ ਬਚਾ ਸਕੇ ਜਾਨ
ਜੰਗਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਨੀ ਨੂੰ ਲੱਭਣ ਮਗਰੋਂ ਉਸ ਨੂੰ ਖੁਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨੇ ਕੁਝ ਨਹੀਂ ਖਾਧਾ ਸਿਰਫ ਪਾਣੀ ਪੀਤਾ ਉਹ ਬਹੁਤ ਕਮਜ਼ੋਰ ਹੋ ਚੁੱਕੀ ਸੀ ਜਿਸ ਕਾਰਨ ਡੰਗਰ ਡਾਕਟਰਾਂ ਨ ਬੁਲਾਉਣ ਮਗਰੋਂ ਇਹ ਪਤਾ ਲੱਗਾ ਕਿ ਉਸ ਦੇ ਬੱਚੇ ਨੂੰ ਬਚਾਉਣਾ ਮੁਸ਼ਕਲ ਹੈ। ਹਥਣੀ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਹਰ ਨਹੀਂ ਆ ਸਕੀ ਅਤੇ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।