Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸਿਹਤ ਸੰਭਾਲ

ਸਰੀਰ ਦੀ ਮਾਲਿਸ਼ ਕਰਨ ਨਾਲ ਕਈ ਬਿਮਾਰੀਆਂ ਤੋਂ ਮਿਲਦਾ ਛੁਟਕਾਰਾ

June 02, 2020 11:50 AM

ਮਾਲਿਸ਼ ਬਾਰੇ ਸੁਣਦਿਆਂ ਹੀ ਲੋਕਾਂ ਦੇ ਮਨ 'ਚ ਤੇਲ ਮਾਲਸ਼ ਨਾਲ ਜੁੜੀਆਂ ਗੱਲਾਂ ਆਉਣ ਲਗਦੀਆਂ ਹਨ। ਸਾਡੇ ਸਿਰ ਤੋਂ ਲੈ ਕੇ ਸਰੀਰ ਦੇ ਹਰੇਕ ਅੰਗ ਦੀ ਤੇਲ ਨਾਲ ਮਾਲਸ਼ ਕਰਨ ਦੇ ਕਈ ਫਾਇਦੇ ਹੁੰਦੇ ਹਨ ਪਰ ਅਸੀਂ ਉਨ੍ਹਾਂ ਬਾਰੇ ਅਕਸਰ ਅਣਜਾਣ ਰਹਿੰਦੇ ਹਾਂ। ਅਸੀਂ ਹਮੇਸ਼ਾ ਸਮਝਦੇ ਹਾਂ ਕਿ ਸਿਰ 'ਤੇ ਤੇਲ ਮਾਲਸ਼ ਕਰਨ ਨਾਲ ਸਾਡੇ ਸਰੀਰ ਦਾ ਸੰਤੁਲਨ ਬਣਿਆ ਰਹਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਤੇਲ ਮਾਲਸ਼ ਦੇ ਕਈ ਲਾਭ ਪਹੁੰਚਦੇ ਹਨ। ਹਾਲਾਂਕਿ ਮੌਜੂਦਾ ਸਮੇਂ ਤੇਲ ਮਾਲਸ਼ ਨੂੰ ਗੁਜ਼ਰੇ ਜ਼ਮਾਨੇ ਦੀ ਗੱਲ ਸਮਝਿਆ ਜਾਂਦਾ ਹੈ। ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਤੇਲ ਮਾਲਸ਼ ਦੇ ਕੀ-ਕੀ ਫਾਇਦੇ ਹੋ ਸਕਦੇ ਹਨ ਤਾਂ ਅਸੀਂ ਤੁਹਾਨੂੰ ਪੈਰਾਂ 'ਤੇ ਤੇਲ ਮਾਲਸ਼ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀ ਮਾਲਸ਼ ਕੀਤੀ ਜਾਵੇ ਤਾਂ ਤੁਹਾਨੂੰ ਇਸ ਦੇ ਕਈ ਫਾਇਦੇ ਮਿਲਦੇ ਹਨ।

ਅਕਸਰ ਅਸੀਂ ਸੁਣਦੇ ਹਾਂ ਕਿ ਮਾਲਸ਼ ਸਾਡੇ ਲਈ ਕਿੰਨੀ ਫਾਇਦੇਮੰਦ ਸਾਬਿਤ ਹੁੰਦੀ ਹੈ ਪਰ ਜੇਕਰ ਸਹੀ ਤਰੀਕੇ ਨਾਲ ਰੋਜ਼ਾਨਾ ਮਾਲਸ਼ ਕੀਤੀ ਜਾਵੇ ਤਾਂ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ 'ਚ ਵੀ ਲਾਭਕਾਰੀ ਸਾਬਿਤ ਹੁੰਦੀ ਹੈ। ਅਸਲ ਵਿਚ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਾਲਸ਼ ਕਰਨ 'ਤੇ ਪੈਰਾਂ ਦੀਆਂ ਨਾੜਾਂ ਨੂੰ ਕਾਫ਼ੀ ਆਰਾਮ ਮਿਲਦਾ ਹੈ ਤੇ ਪੈਰਾਂ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਕਰਨ 'ਚ ਵੀ ਲਾਭ ਮਿਲਦਾ ਹੈ। ਜੇਕਰ ਤੁਹਾਡੇ ਪੈਰਾਂ 'ਚ ਲਗਾਤਾਰ ਦਰਦ ਹੁੰਦਾ ਹੈ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ ਗਰਮ ਨਾਰੀਅਲ ਤੇਲ ਨਾਲ ਪੈਰਾਂ ਦੀ ਮਾਲਸ਼ ਕਰੋ। ਸਾਡੇ ਸਰੀਰ 'ਚ ਖ਼ੂਨ ਸਾਡੀਆਂ ਕੋਸ਼ਿਕਾਵਾਂ ਨੂੰ ਆਕਸੀਜ਼ਨ ਤੇ ਪੋਸ਼ਣ ਮੁਹੱਈਆ ਕਰਵਾਉਂਦਾ ਹੈ। 
ਇੰਨਾ ਹੀ ਨਹੀਂ ਖ਼ੂਨ ਸਾਡੇ ਸਰੀਰ 'ਚ ਵਾਧੂ ਤੇ ਜ਼ਹਿਰੀਲੇ ਪਦਾਰਥਾਂ ਨੂੰ ਵੀ ਸ਼ੁੱਧ ਕਰਨ 'ਚ ਮਦਦ ਕਰਦਾ ਹੈ। ਇਸ ਲਈ ਇਸ ਦੇ ਬਿਨਾਂ ਰੁਕਾਵਟ ਦੇ ਵਹਿਣਾ ਬੇਹੱਦ ਜ਼ਰੂਰੀ ਹੈ। ਜਦੋਂ ਵੀ ਕੋਈ ਵਿਅਕਤੀ ਤਣਾਅ 'ਚ ਰਹਿੰਦਾ ਹੈ ਤਾਂ ਉਸ ਦੇ ਖ਼ੂਨ ਦਾ ਪ੍ਰਵਾਹ ਸੀਮਤ ਹੋ ਜਾਂਦਾ ਹੈ, ਇਸ ਸਥਿਤੀ 'ਚ ਪੈਰਾਂ ਦੀ ਮਾਲਸ਼ ਕਾਫ਼ੀ ਫਾਇਦੇਮੰਦ ਸਾਬਿਤ ਹੁੰਦੀ ਹੈ ਕਿਉਂਕਿ ਮਾਲਸ਼ ਨਾਲ ਪੈਰਾਂ 'ਚ ਖ਼ੂਨ ਦਾ ਪ੍ਰਵਾਹ ਬਿਨਾਂ ਕਿਸੇ ਅੜਿੱਕੇ ਦੇ ਜਾਰੀ ਰਹਿੰਦਾ ਹੈ। ਇੰਨਾ ਹੀ ਨਹੀਂ ਲੋਅ ਬਲੱਡ ਪ੍ਰੈਸ਼ਰ ਦੇ ਮਰੀਜ਼ ਰਾਤ ਨੂੰ ਸੌਣ ਤੋਂ 10 ਮਿੰਟ ਪਹਿਲਾਂ ਪੈਰਾਂ ਦੀ ਮਸਾਜ ਕਰਨ। ਅਜਿਹਾ ਕਰਨ ਨਾਲ ਮੂਡ ਸਵਿੰਗ ਤੇ ਤਣਾਅ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਅਕਸਰ ਹੱਥਾਂ-ਪੈਰਾਂ 'ਚ ਦਰਦ ਹੋਣ 'ਤੇ ਅਸੀਂ ਤੇਲ ਮਾਲਸ਼ ਦਾ ਸਹਾਰਾ ਲੈਂਦੇ ਹਾਂ ਜੋ ਕਾਫ਼ੀ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਜੋੜਾਂ 'ਚ ਦਰਦ ਤੋਂ ਪਰੇਸ਼ਾਨ ਹੋ ਤਾਂ ਰੋਜ਼ ਰਾਤ ਸੌਣ ਤੋਂ ਪਹਿਲਾਂ ਪੈਰਾਂ ਦੀ ਤੇਲ ਨਾਲ ਮਾਲਸ਼ ਕਰੋ।
ਨਿਯਮਤ ਰੂਪ 'ਚ ਅਜਿਹਾ ਕਰਨ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਤੇ ਦਰਦ ਦੂਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਸਾਡੇ ਪੈਰਾਂ ਦੀਆਂ ਨਾੜਾਂ ਸਿੱਧੀਆਂ ਦਿਮਾਗ਼ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਪੈਰਾਂ ਦੀ ਮਾਲਸ਼ ਕਰਨ ਨਾਲ ਸਿਰ ਵਿਚ ਹੋ ਰਿਹਾ ਦਰਦ ਵੀ ਦੂਰ ਹੁੰਦਾ ਹੈ। ਅਸਲ ਵਿਚ ਰੋਜ਼ਾਨਾ ਰਾਤ ਨੂੰ ਸੌਣ ਤੋਂ 15 ਮਿੰਟ ਪਹਿਲਾਂ ਪੈਰਾਂ ਦੀ ਮਾਲਸ਼ ਕਰਨ ਨਾਲ ਦਿਮਾਗ਼ ਨੂੰ ਸ਼ਾਂਤੀ ਮਿਲਦੀ ਹੈ ਅਤੇ ਤੁਸੀਂ ਅਗਲੇ ਦਿਨ ਯਾਨੀ ਬਿਹਤਰ ਤਰੀਕੇ ਨਾਲ ਕੰਮ ਕਰਦੇ ਹੋ। ਅਸਲ ਵਿਚ ਹੁੰਦਾ ਇਹ ਹੈ ਕਿ ਜੇਕਰ ਤੁਸੀਂ ਰੋਜ਼ਾਨਾ 20 ਮਿੰਟ ਤਕ ਪੈਰਾਂ ਦੀ ਮਾਲਸ਼ ਕਰਦੇ ਹੋ ਤਾਂ ਮਾਸਪੇਸ਼ੀਆਂ ਦੇ ਸੈੱਲਾਂ 'ਚ ਮੌਜੂਦ ਲੈਕਟਿਕ ਐਸਿਡ ਹੌਲੀ-ਹੌਲੀ ਖ਼ਤਮ ਹੋਣ ਲਗਦਾ ਹੈ। ਜੇਕਰ ਇਹ ਐਸਿਡ ਸਾਡੇ ਪੈਰਾਂ 'ਚ ਵਧਦਾ ਰਹਿੰਦਾ ਹੈ ਤਾਂ ਇਸ ਦੀ ਅਣਦੇਖੀ ਸਾਡੇ ਪੈਰਾਂ ਦੀਆਂ ਹੋਰ ਸਮੱਸਿਆਵਾਂ ਨੂੰ ਵਧਾ ਸਕਦੀ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe