ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, “ਬੀਮਾ ਖੇਤਰ ਲਈ ਐਫਡੀਆਈ ਸੀਮਾ 74 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕੀਤੀ ਜਾਵੇਗੀ। ਇਹ ਵਧੀ ਹੋਈ ਸੀਮਾ ਉਨ੍ਹਾਂ ਕੰਪਨੀਆਂ ਲਈ ਉਪਲਬਧ ਹੋਵੇਗੀ ਜੋ ਪੂਰੇ ਪ੍ਰੀਮੀਅਮ ਦਾ ਭਾਰਤ ਵਿੱਚ ਨਿਵੇਸ਼ ਕਰਦੀਆਂ ਹਨ। "ਵਿਦੇਸ਼ੀ ਨਿਵੇਸ਼ ਨਾਲ ਸਬੰਧਤ ਮੌਜੂਦਾ ਸੁਰੱਖਿਆ ਅਤੇ ਸ਼ਰਤਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਸਰਲ ਬਣਾਇਆ ਜਾਵੇਗਾ।"