ਪਟਨਾ ਦੇ ਦਾਨਾਪੁਰ ਸਥਿਤ ਜੀਵਾ ਜਿਊਲਰੀ ਦੀ ਦੁਕਾਨ ਤੋਂ ਸ਼ੁੱਕਰਵਾਰ ਨੂੰ ਬਦਮਾਸ਼ਾਂ ਨੇ 50 ਲੱਖ ਰੁਪਏ ਲੁੱਟ ਲਏ।ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਸ਼ੋਅਰੂਮ ਖੁੱਲ੍ਹਿਆ ਤਾਂ 6 ਤੋਂ ਵੱਧ ਬਦਮਾਸ਼ਾਂ ਨੇ ਹਥਿਆਰਾਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿਊਲਰੀ ਸ਼ਾਪ ਦੇ ਸਟਾਫ ਨੇ ਦੱਸਿਆ ਕਿ ਬਦਮਾਸ਼ ਗਾਹਕ ਬਣ ਕੇ ਆਏ ਸਨ। ਪਹਿਲਾਂ ਇਕ ਦੋਸ਼ੀ ਦੁਕਾਨ 'ਤੇ ਆਇਆ ਅਤੇ ਮੁੰਦਰੀ ਦਿਖਾਉਣ ਲਈ ਕਿਹਾ। ਇਸ ਤੋਂ ਬਾਅਦ ਉਸ ਦੇ ਦੂਜੇ ਸਾਥੀ ਨੇ ਆ ਕੇ ਪਿਸਤੌਲ ਤਾਣ ਲਈ ਤਾਂ ਉਸ ਦੇ ਬਾਕੀ ਸਾਥੀ ਵੀ ਦੁਕਾਨ ਅੰਦਰ ਦਾਖਲ ਹੋ ਗਏ। ਹਥਿਆਰ ਦਿਖਾ ਕੇ ਗਹਿਣੇ ਬੈਗ ਵਿਚ ਰੱਖਣ ਲਈ ਕਿਹਾ।
ਸੂਚਨਾ ਮਿਲਣ ’ਤੇ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।