ਗਾਜ਼ੀਆਬਾਦ, ਯੂਪੀ ਦੇ ਟੀਲਾ ਮੋਡ ਥਾਣਾ ਖੇਤਰ ਦੇ ਦਿੱਲੀ ਵਜ਼ੀਰਾਬਾਦ ਰੋਡ 'ਤੇ ਭੋਪੁਰਾ ਚੌਕ 'ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ 'ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ 'ਤੇ ਮੌਜੂਦ ਹਨ ਪਰ ਧਮਾਕੇ ਕਾਰਨ ਫਾਇਰ ਬ੍ਰਿਗੇਡ ਕਰਮਚਾਰੀ ਟਰੱਕ ਤੱਕ ਨਹੀਂ ਪਹੁੰਚ ਸਕੇ। ਸਿਲੰਡਰ ਧਮਾਕੇ ਦੀ ਆਵਾਜ਼ ਆਲੇ-ਦੁਆਲੇ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ।