ਮਹਾਕੁੰਭ ਭਗਦੜ ਦੀ ਘਟਨਾ ਸਬੰਧੀ ਨਿਆਂਇਕ ਜਾਂਚ ਟੀਮ ਅੱਜ 31 ਜਨਵਰੀ ਨੂੰ ਪ੍ਰਯਾਗਰਾਜ ਪਹੁੰਚੇਗੀ। ਜੁਡੀਸ਼ੀਅਲ ਕਮਿਸ਼ਨ ਦੇ ਮੈਂਬਰ ਸ਼ੁੱਕਰਵਾਰ ਸਵੇਰੇ ਲਖਨਊ ਤੋਂ ਰਵਾਨਾ ਹੋਣਗੇ ਅਤੇ ਦੁਪਹਿਰ 1 ਵਜੇ ਪ੍ਰਯਾਗਰਾਜ ਪਹੁੰਚਣਗੇ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ, ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ ਦਾ ਦੌਰਾ ਵੀ ਕਰਨਗੇ।