ਕੋਇੰਬਟੂਰ : ਭਾਰਤੀ ਹਵਾਈ ਫੌਜ ਨੇ ਬੁੱਧਵਾਰ ਨੂੰ ਇਥੇ ਨਜ਼ਦੀਕੀ ਸੁਲੂਰ ਵਿਖੇ ਚੌਥੀ ਪੀੜੀ ਦੇ MK-1 LCA (ਹਲਕੇ ਲੜਾਕੂ ਜਹਾਜ਼) ਤੇਜਸ ਨਾਲ ਲੈਸ ਆਪਣੀ 18ਵੀਂ ਸਕੂਐਡਰਨ ਫਲਾਈਂਗ ਬੁਲੇਟਸ ਸ਼ੁਰੂ ਕਰ ਦਿੱਤੀ। ਸੁਲੂਰ ਵਿੱਚ ਹੋਏ ਸਮਾਗਮ ਦੌਰਾਨ ਏਅਰ ਚੀਫ ਮਾਰਸ਼ਲ RKS ਭਦੌਰੀਆ ਦੀ ਮੌਜੂਦਗੀ’ ਚ ਇਸ ਦੀ ਸ਼ੁਰੂਆਤ ਹੋਈ।
ਇਹ 45ਵੀਂ ਸਕੂਐਡਰਨ ਤੋਂ ਬਾਅਦ 18ਵੀਂ ਸਕੂਐਡਰਨ (squadron) ਦੀ ਦੂਜੀ ਟੁਕੜੀ ਹੈ, ਜਿਸ ਕੋਲ ਦੇਸ ਵਿੱਚ ਤਿਆਰ ਤੇਜਸ ਜਹਾਜ਼ ਹਨ। ਤੇਜ਼ ਤੇ ਨਿਰਭੈ ਦੇ ਉਦੇਸ਼ ਨਾਲ 1965 ਵਿੱਚ ਬਣੀ 18ਵੀਂ ਸਕੂਐਡਰਨ ਪਹਿਲਾਂ ਮਿੱਗ-27 ਉਡਾਉਂਦੀ ਸੀ। ਅੱਜ ਤੇਜਸ ਦੀ ਸ਼ਮੂਲੀਅਤ ਲਈ ਸਰਵ-ਧਰਮ ਪ੍ਰਾਥਨਾ ਦੌਰਾਨ ਨਾਰੀਅਲ ਭੰਨਿਆ ਗਿਆ। ਇਸ ਸਕੂਐਡਰਨ ਨੂੰ ਇਸ ਸਾਲ 1 ਅਪਰੈਲ ਨੂੰ ਸੁਲੂਰ ਵਿਖੇ ਮੁੜ ਸ਼ੁਰੂ ਕੀਤਾ ਗਿਆ।