ਕਰਨਾਲ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਾਣੀ ਦੀ ਇਕ-ਇਕ ਬੂੰਦ ਬਹੁਮੁੱਲੀ ਹੈ ਅਤੇ ਇਸ ਨੂੰ ਬਚਾਉਣ ਲਈ ਸਰਕਾਰ ਭਵਿੱਖ ਦੀ ਨੀਤੀਆਂ ਬਣਾ ਰਹੀ ਹੈ| ਇੰਨ੍ਹਾਂ ਨੀਤੀਆਂ ਨੂੰ ਬਿਹਤਬ ਬਨਾਉਣ ਅਤੇ ਧਰਾਤਲ 'ਤੇ ਅਮਲੀਜਾਮਾ ਪਹਿਨਾਉਣ ਦੇ ਨਾਲ-ਨਾਲ ਪਾਣੀ ਬਚਾਉਣ ਵਰਗੇ ਚੰਗੇ ਨਤੀਜੇ ਲਿਆਉਣ ਲਈ ਕਿਸਾਨਾਂ ਤੋਂ ਸੁਝਾਅ ਅਤੇ ਫੀਡਬੈਕ (suggestion and feedback) ਲਿਆ ਜਾ ਰਿਹਾ ਹੈ| ਇਸ ਸਮੇਂ ਸੂਬੇ ਵਿਚ ਕਈ ਬਲਾਕ ਵਿਚ ਭੂਜਲ ਪੱਧਰ 40 ਮੀਟਰ ਹੇਠਾਂ ਤਕ ਪਹੁੰਚ ਗਿਆ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ੇ ਹੈ| ਸਰਕਾਰ ਨੇ ਪਾਣੀ ਬਚਾਉਣ ਲਈ ਫਸਲ ਵਿਵਿਧਿਕਰਣ ਦੇ ਤਹਿਤ ਮੇਰਾ ਪਾਣੀ-ਮੇਰੀ ਵਿਰਾਸਤ (mera pani meri virasat) ਯੋਜਨਾ ਤਿਆਰ ਕੀਤੀ ਹੈ| ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਕਰਨਾਲ ਜਾਂਦੇ ਸਮੇਂ ਪਿਪਲੀ ਪੈਰਾਕੀਟ, ਕੁਰੂਕਸ਼ੇਤਰ ਦੇ ਸਭਾਗਾਰ ਵਿਚ ਭੂਜਲ ਪੱਧਰ ਵਿਚ ਸੁਧਾਰ ਲਿਆਉਣ ਅਤੇ ਪਾਣੀ ਨੂੰ ਬਚਾਉਣ ਵਰਗੇ ਗੰਭੀਰ ਵਿਸ਼ਿਆਂ ਨੂੰ ਲੈ ਕੇ ਕਿਸਾਨਾਂ ਤੋਂ ਫੀਡਬੈਕ ਲੈ ਰਹੇ ਸਨ| ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਾਣੀ ਬਚਾਉਣ ਲਈ ਫਸਲ ਵਿਵਿਧੀਕਰਣ ਦੇ ਤਹਿਤ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਤਿਆਰ ਕੀਤੀ ਹੈ| ਇਸ ਯੋਜਨਾ ਦੇ ਤਹਿਤ ਕੁਰੂਕਸ਼ੇਤਰ ਜਿਲ੍ਹਾ ਦੇ ਪਿਪਲੀ, ਸ਼ਾਹਬਾਦ, ਬਾਬੈਨ ਅਤੇ ਇਸਮਾਈਲਾਬਾਦ ਬਲਾਕ ਨੂੰ ਸ਼ਾਮਿਲ ਕੀਤਾ ਗਿਆ ਹੈ, ਕਿਉਂਕਿ ਇੰਨ੍ਹਾਂ ਬਲਾਕਾਂ ਵਿਚ ਭੂਜਲ ਪੱਧਰ 40 ਮੀਟਰ ਤੋਂ ਵੱਧ ਹੇਠਾਂ ਚਲਾ ਗਿਆ ਹੈ, ਨਾਲ ਹੀ ਸੂਬੇ ਵਿਚ ਫਤਿਹਾਬਾਤ ਦੇ ਰਤਿਆ ਬਲਾਕ, ਕੈਥਲ ਦੇ ਸੀਵਨ ਤੇ ਗ੍ਰਹਿਲਾ, ਸਿਰਸਾ ਦੇ ਸਿਰਸਾ ਬਲਾਕ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ| ਇੰਨ੍ਹਾਂ ਬਲਾਕਾਂ ਵਿਚ ਭੂਜਲ ਪੱਧਰ ਦੀ ਸਥਿਤੀ ਬਹੁਤ ਚਿੰਤਾਜਨਕ ਹੈ, ਕਿਸਾਨਾਂ ਨੁੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਪਾਣੀ ਨੂੰ ਬਚਾਉਣਾ ਹੈ ਅਤੇ ਇਸ ਦੇ ਲਈ ਕਿਸਾਨਾਂ ਨੂੰ ਫਸਲ ਵਿਵਿਧਿਕਰਣ ਵੱਲ ਵਧਾਉਣਾ ਹੋਵੇਗਾ| ਸਰਕਾਰ ਇੰਨ੍ਹਾਂ ਫਸਲਾਂ ਦਾ MSP 'ਤੇ ਇਕ-ਇਕ ਦਾਨਾ ਖਰੀਦੇਗੀ ਅਤੇ ਮੱਕੀ ਲਗਾਉਣ 'ਤੇ 7 ਹਜਾਰ ਰੁਪਏ ਪ੍ਰਤੀ ਏਕੜ ਅਨੁਦਾਨ ਰਕਮ ਵੀ ਦਿੱਤੀ ਜਾਵੇਗੀ| ਇਸ ਤੋਂ ਇਲਾਵਾ, ਵੀ ਕਈ ਹੋਰ ਸਹੂਲੀਅਤ ਕਿਸਾਨਾਂ ਨੁੰ ਦਿੱਤੀ ਜਾਵੇਗੀ| ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਪਾਣੀ ਨੂੰ ਬਚਾਉਣ ਲਈ ਜਲ ਹੀ ਜੀਵਨ ਯੋਜਨਾ ਨੂੰ ਸ਼ੁਰੂ ਕੀਤਾ ਸੀ, ਪਰ ਇਸ ਸਾਲ ਯੋਜਨਾ ਵਿਚ ਸੁਧਾਰ ਕਰਦੇ ਹੋਏ ਮੇਰਾ ਪਾਣੀ-ਮੇਰੀ ਵਿਰਾਸਤ ਸਕੀਮ ਨੂੰ ਲਾਗੂ ਕੀਤਾ ਹੈ| ਇਸ ਯੌਜਨਾ 'ਤੇ ਕਾਫੀ ਵਿਚਾਰ-ਵਟਾਂਦਰਾ ਕੀਤਾ ਗਿਆ| ਇਸ ਯੌਜਨਾ ਨੂੰ ਤਿਆਰ ਕਰਨ ਤੋਂ ਪਹਿਲਾਂ ਕਿਸਾਨਾਂ, ਵਿਗਿਆਨਕਾਂ, ਵਿਧਾਇਕਾਂ ਅਤੇ ਸਰਕਾਰ ਨਾਲ ਜੁੜੇ ਹੋਰ ਲੋਕਾਂ ਤੋਂ ਵੀ ਗੰਭੀਰਤਾ ਨਾਲ ਮੰਥਨ ਦੇ ਬਾਅਦ ਹੀ ਮੇਰਾ ਪਾਣੀ-ਮੇਰੀ ਵਿਰਾਸਤ ਸਕੀਮ (mera pani meri virasat shceme) ਨੂੰ ਤਿਆਰ ਕੀਤਾ| ਇਸ ਯੋਜਨਾ ਨਾਲ ਭਾਵੀ ਪੀੜੀ ਨੂੰ ਫਾਇਦਾ ਹੋਵੇਗਾ| ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਤੋਂ ਦੋ ਏਕੜ ਵਾਲੇ ਛੋਟੇ ਕਿਸਾਨਾਂ ਨੂੰ ਵੀ ਇਸ ਯੋਜਨਾ ਵਿਚ ਕੁੱਝ ਰਿਆਇਤਾਂ ਮਿਲਣਗੀਆਂ| ਸਾਰਿਆਂ ਦਾ ਇਕ ਹੀ ਟੀਚਾ ਹੈ ਕਿ ਪਾਣੀ ਨੂੰ ਬਚਾਉਣਾ ਹੈ, ਜਮੀਨ ਤੋਂ ਪਾਣੀ ਘੱਟ ਕੱਢਣਾ ਹੈ ਅਤੇ ਭੂਜਲ ਪੱਧਰ ਵਿਚ ਸੁਧਾਰ ਕਰਨਾ ਹੈ| ਇਸ ਗੰਭੀਰ ਵਿਸ਼ਾ ਨੂੰ ਲੈ ਕੇ ਹੀ ਸਾਰਿਆਂ ਨੂੰ ਸੋਚਣ ਅਤੇ ਮੰਥਨ ਕਰਨ ਦੀ ਜਰੂਰਤ ਹੈ| ਇਸ ਦੌਰਾਨ ਜੋ ਵੀ ਬਿਹਤਰ ਸੁਝਾਅ ਆਉਣਗੇ, ਉਨ੍ਹਾਂ ਨੂੰ ਸਰਕਾਰ ਲਾਗੂ ਕਰੇਗੀ ਅਤੇ ਪਾਣੀ ਦੀ ਇਕ-ਇਕ ਬੂੰਦ ਬਚਾਉਣ ਦਾ ਯਤਨ ਕਰੇਗੀ| ਇਸ ਦੌਰਾਨ ਕੁਰੂਕਸ਼ੇਤਰ ਦੇ ਕਿਸਾਨਾਂ ਨੇ ਜੋ ਸੁਝਾਅ ਦਿੱਤੇ ਹਨ ਇੰਨ੍ਹਾਂ ਸੁਝਾਆਂ 'ਤੇ ਵੀ ਸਰਕਾਰ ਕਾਰਵਾਈ ਕਰੇਗੀ ਤਾਂ ਜੋ ਕਿਸਾਨਾਂ ਨੁੰ ਸਾਰੀ ਤਰ੍ਹਾ ਦੇ ਲਾਭ ਮਿਲ ਸਕਣ ਅਤੇ ਪਾਣੀ ਨੂੰ ਬਚਾਇਆ ਜਾ ਸਕੇ| CM ਨੇ ਕਿਸਾਨ ਕਰਣਰਾਜ ਸਿੰਘ ਤੂਰ, ਰਵੀ ਕੁਮਾਰ ਮਥਾਨਾ, ਅਸ਼ਵਨੀ ਕੁਮਾਰ ਬਾਬੈਨ, ਸੁਰੇਸ਼ ਚੰਦ, ਪ੍ਰੀਤਮ ਸਿੰਘ, ਵਿਕਰਮ ਅਟਵਾਣ, ਡਿੰਪਲ ਸੈਨੀ ਬਾਬੈਨ, ਰਾਜਪਾਲ, ਰੋਸ਼ਨ ਲਾਲ, ਬਰਖਹ ਰਾਮ, ਗੋਪਾਲ ਰਾਣਾ, ਸਤਬੀਰ ਸਿੰਘ, ਤੇਵਰ ਖਾਨ, ਸਰਵਜੀਤ ਸਿੰਘ ਸਮੇਤ ਹੋਰ ਕਿਸਾਨਾਂ ਤੋਂ ਕੁਰੂਕਸ਼ੇਤਰ ਵਿਚ ਝੋਨੇ ਦੀ ਫਸਲ ਦੀ ਥਾਂ ਮੱਕੀ ਦੀ ਫਸਲ ਲਗਾਉਣ ਅਤੇ ਪਾਣੀ ਨੂੰ ਬਚਾਉਣ ਵਰਗੇ ਵਿਸ਼ੇ ਨੂੰ ਲੈ ਕੇ ਇਕ-ਇਕ ਕਰ ਕੇ ਗਲਬਾਤ ਕੀਤੀ ਅਤੇ ਸਾਰਿਆਂ ਨੂੰ ਪਾਣੀ ਨੁੰ ਬਚਾਉਣ ਦੇ ਬਾਰੇ ਵਿਚ ਸੁਝਾਅ ਵੀ ਲਏ| ਇਸ ਦੌਰਾਨ ਕਿਸਾਨਾਂ ਨੇ ਕੁਰੂਕਸ਼ੇਤਰ ਵਿਚ ਮਾਰਕੰਡਾ ਦੇ ਨਾਲ ਹੱੜ ਵਾਲੇ ਖੇਤਰ ਦੇ ਕਿਸਾਨਾਂ ਦੇ ਹਿੱਤ ਨੂੰ ਲੈ ਕੇ ਅਤੇ ਸਿੱਧੀ ਬਿਜਾਈ ਨੂੰ ਲੈ ਕੇ ਵੀ ਕੁੱਝ ਮਹਤੱਵਪੂਰਣ ਸੁਝਾਅ ਵੀ ਦਿੱਤੇ ਹਨ| ਇਸ ਦੌਰਾਨ ਪਿੰਡ ਬਿਹੋਲੀ ਦੇ ਸਰਪੰਚ ਪ੍ਰੀਤਮ ਸਿੰਘ ਨੇ ਪੰਚਾਇਤ ਦੀ 20 ਏਕੜ ਥਾਂ 'ਤੇ ਗਾਂਸ਼ਾਲਾ ਬਨਾਉਣ ਦਾ ਪ੍ਰਸਤਾਵ ਰੱਖਿਆ, ਇਸ ਪ੍ਰਸਤਾਵ 'ਤੇ CM ਮਨੋਹਰ ਲਾਲ ਨੇ DC ਧੀਰੇਂਦਰ ਖੜਗਟਾ ਨੂੰ ਆਦੇਸ਼ ਦਿੱਤੇ ਕਿ ਪਿੰਡ ਬਿਹੋਲੀ ਵਿਚ ਗਾਂਸ਼ਾਲਾ ਬਨਾਉਣ ਦਾ ਇਕ ਵਿਸਥਾਰ ਪ੍ਰਸਤਾਵ ਤਿਅਰ ਕਰ ਭੇਜਿਆ ਜਾਵੇ|