ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਸਮਰਥਨ 'ਚ 111 ਕਿਸਾਨ ਮਰਨ ਵਰਤ ਸ਼ੁਰੂ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਕਾਲੇ ਕੱਪੜੇ ਪਾ ਕੇ ਪੁਲਿਸ ਬੈਰੀਕੇਡਿੰਗ ਨੇੜੇ ਮਰਨ ਵਰਤ 'ਤੇ ਬੈਠਣਗੇ।
ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਬੁੱਧਵਾਰ ਨੂੰ ਖਨੌਰੀ ਸਰਹੱਦ 'ਤੇ 111 ਕਿਸਾਨ ਜਗਜੀਤ ਡੱਲੇਵਾਲ ਦੇ ਸਮਰਥਨ 'ਚ ਮਰਨ ਵਰਤ 'ਤੇ ਬੈਠਣਗੇ। ਇਹ ਸਾਰੇ ਕਿਸਾਨ ਕਾਲੇ ਕੱਪੜੇ ਪਾ ਕੇ ਪੁਲਿਸ ਬੈਰੀਕੇਡਿੰਗ ਨੇੜੇ ਧਰਨਾ ਦੇਣਗੇ।
ਇਹ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਸੰਘਰਸ਼ ਇਸ ਵਕਤ ਖਨੌਰੀ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਸਟੇਜ ਲੱਗੀ ਹੋਈ ਜਗਜੀਤ ਸਿੰਘ ਡਲੇਵਾਲ ਦੇ ਉੱਥੇ ਨਾਲ ਹੀ ਪ੍ਰੈਸ ਵਾਰਤਾ ਕੀਤੀ ਗਈ ਉਸ ਜਗ੍ਹਾ ਦੇ ਉੱਤੇ ਤੇ ਇਹ ਕਿਹਾ ਗਿਆ ਕਿ 111 ਕਿਸਾਨ ਕਾਲੇ ਚੋਲੇ ਪਾ ਕੇ ਯਾਨੀ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨਾਂ ਨੇ ਕਾਲਾ ਚੋਲਾ ਪਾਇਆ ਹੋਇਆ ਹੋਵੇਗਾ ਤੇ ਕੱਲ੍ਹ ਨੂੰ ਜਿੱਥੇ ਹਰਿਆਣਾ ਤੋਂ ਬਾਰਡਰਾਂ ਤੇ ਪੰਜਾਬ ਦੀ ਸਰਹੱਦ ਹੈ, ਉਸ ਜਗ੍ਹਾ ਦੇ ਉੱਤੇ ਜਾ ਕੇ ਉਹਨਾਂ ਵੱਲੋਂ 111 ਕਿਸਾਨਾਂ ਵਲੋਂ ਮਰਨ ਵਰਤ ਲਗਾਤਾਰ ਸ਼ੁਰੂ ਕਰ ਦਿੱਤਾ ਜਾਵੇਗਾ ।
ਇਹ 111 ਕਿਸਾਨਾਂ ਦਾ ਜੱਥਾ ਹੋਵੇਗਾ ਪਹਿਲਾ ਤੇ ਇਕਲੌਤਾ ਜੱਥਾ ਹੀ ਹੋਵੇਗਾ ਜਿਹੜਾ ਉੱਥੇ ਜਾ ਕੇ ਮਰਨ ਵਰਤ ਸ਼ੁਰੂ ਕਰੇਗਾ।