ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਮੁੰਬਈ ਦੇ ਨੇਵਲ ਡੌਕਯਾਰਡ ਵਿਖੇ ਦੋ ਜਲ ਸੈਨਾ ਜੰਗੀ ਬੇੜੇ ਅਤੇ ਇੱਕ ਪਣਡੁੱਬੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਜੰਗੀ ਬੇੜੇ ਆਈਐਨਐਸ ਸੂਰਤ ਅਤੇ ਆਈਐਨਐਸ ਨੀਲਗਿਰੀ ਅਤੇ ਪਣਡੁੱਬੀ ਆਈਐਨਐਸ ਵਾਘਸ਼ੀਰ ਹਨ। ਇਨ੍ਹਾਂ ਤਿੰਨਾਂ ਦੇ ਸ਼ੁਰੂ ਹੋਣ 'ਤੇ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਉਹ ਨਵੀਂ ਮੁੰਬਈ ਦੇ ਖਾਰਘਰ 'ਚ ਇਸਕਾਨ ਪ੍ਰੋਜੈਕਟ ਦੇ ਸ਼੍ਰੀ ਸ਼੍ਰੀ ਰਾਧਾ ਮਦਨਮੋਹਨਜੀ ਮੰਦਰ ਦਾ ਉਦਘਾਟਨ ਵੀ ਕਰਨਗੇ।