ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਹੁਕਮ ਜਾਰੀ ਕਰ ਕੇ 4 PCS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਅਧਿਕਾਰੀਆਂ ਨੂੰ ਤੁਰੰਤ ਨਵਾਂ ਅਹੁਦਾ ਸੰਭਾਲਣ ਲਈ ਕਿਹਾ ਗਿਆ ਹੈ। ਤਬਾਦਲਾ ਹੁਕਮਾਂ ਅਨੁਸਾਰ ਹਰਜੋਤ ਕੌਰ ਨੂੰ ਸਕੱਤਰ ਆਰ. ਟੀ. ਏ. ਬਠਿੰਡਾ, ਉਦੇਵੀਰ ਸਿੰਘ ਸਿੱਧੂ ਨੂੰ ਡਾਇਰੈਕਟਰ ਲਾਟਰੀਜ਼, ਕਨੁ ਗਰਗ ਨੂੰ SDM ਆਨੰਦਪੁਰ ਸਾਹਿਬ ਤੇ ਵਾਧੂ ਤੌਰ 'ਤੇ ਐੱਸ. ਡੀ. ਐੱਮ. ਨੰਗਲ, ਅਮਨਦੀਪ ਬਾਂਸਲ ਨੂੰ ਸਕੱਤਰ ਐੱਸ. ਐੱਸ. ਬੋਰਡ ਦੇ ਨਾਲ ਵਾਧੂ ਤੌਰ 'ਤੇ ਐੱਮ. ਡੀ. ਪਨਸਪ ਲਗਾਇਆ ਗਿਆ ਹੈ।