ਵਿਰਸਾ ਸਿੰਘ ਵਲਟੋਹਾ ਨੇ ਫੇਸਬੁੱਕ ਉਤੇ ਪੋਸਟ ਪਾ ਕੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਕਈ ਸਵਾਲ ਪੁੱਛੇ
ਅੰਮ੍ਰਿਤਸਰ : ਵਿਰਸਾ ਸਿੰਘ ਵਲਟੋਹਾ ਨੇ ਫੇਸਬੁੱਕ ਉਤੇ ਪੋਸਟ ਪਾ ਕੇ ਜੱਥੇਦਾਰ ਹਰਪ੍ਰੀਤ ਸਿੰਘ ਨੂੰ ਕਈ ਸਵਾਲ ਪੁੱਛੇ ਹਨ।
ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਰੂਪੀ ਸਵਾਲ..ਕੀ ਗਿਆਨੀ ਹਰਪ੍ਰੀਤ ਸਿੰਘ ਜੀ ਦੱਸਣ ਦੀ ਕਿਰਪਾਲਤਾ ਕਰਨਗੇ।
ਤਖਤ ਸਾਹਿਬਾਨਾਂ ਦੇ ਜਥੇਦਾਰ ਵੱਲੋਂ ਗਾਹਲਾਂ ਦੀ ਵਰਤੋਂ ਕਰਨਾ ਕੀ ਗੁਰਮਤਿ ਦੇ ਅਨੁਕੂਲ ਹੈ ?
ਸਾਲਾ ਸ਼ਬਦ ਮਾਲਵੇ, ਦੁਆਬੇ, ਉਤਰੀ ਭਾਰਤ ਤੇ ਪਾਕਿਸਤਾਨ ਵਿੱਚ ਘਰਵਾਲੀ ਦੇ ਭਰਾ ਲਈ ਹੀ ਵਰਤਿਆ ਜਾਂਦਾ ਹੈ। ਪਰ ਜਦੋਂ ਇਹ ਸ਼ਬਦ ਘਰਵਾਲੀ ਦੇ ਭਰਾ ਤੋਂ ਬਾਹਰ ਵਰਤਿਆ ਜਾਂਦਾ ਹੈ ਉਸਨੂੰ ਗਾਹਲ ਕਿਹਾ ਜਾਂਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਜੀ ਸਪੱਸ਼ਟ ਕਰਨ ਕਿ ਉਹ ਗੁਰਸਿੱਖ ਨੇ ਕਿ ਮਲਵਈ ?
ਗਿਆਨੀ ਹਰਪ੍ਰੀਤ ਸਿੰਘ ਜੀ ! ਗੁਰਮਤਿ ਦੇ ਅਨੁਸਾਰ ਤਾਂ ਤਖਤ ਸਾਹਿਬ ਦੀ ਸੇਵਾ ਗੁਰਸਿੱਖ ਹੀ ਕਰ ਸਕਦਾ ਹੈ ਨਾਂ ਕਿ ਕੋਈ ਮਲਵਈ, ਮਝੈਲ, ਦੋਆਬੀਆ ਜਾਂ ਲਾਹੌਰੀਆ।
ਗਿਆਨੀ ਹਰਪ੍ਰੀਤ ਸਿੰਘ ਜੀ ਸਪੱਸ਼ਟ ਕਰਨ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਵਿੱਖੇ ਮਰਯਾਦਾ ਅਨੁਸਾਰ ਨਿਰੰਤਰ ਚੱਲ ਰਹੇ ਕੀਰਤਨ ਨੂੰ ਬੰਦ ਕਰਾਕੇ ਕੇਵਲ ਨਿੱਜੀ ਬਚਣ ਕਰਨੇ ਕੀ ਮਰਯਾਦਾ ਦੀ ਉਲੰਘਣਾ ਨਹੀਂ ?
ਗਿਆਨੀ ਹਰਪ੍ਰੀਤ ਸਿੰਘ ਜੀ ! ਤੁਸੀਂ ਆਪਣਾ ਪੱਖ ਰੱਖਣ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਕੇ ਆਪਣਾ ਪੱਖ ਰਖਣ ਦੀ ਥਾਂ 'ਤੇ ਉਲਟਾ ਪੰਜ ਪਿਆਰਿਆਂ ਨੂੰ ਆਪਣੇ ਅੱਗੇ ਖੜੇ ਕਰਕੇ ਮਾਈਕ 'ਤੇ ਆਪਣਾ ਨਿੱਜੀ ਭਾਸ਼ਣ ਦੇਕੇ ਮਰਯਾਦਾ ਦੀ ਉਲੰਘਣਾ ਨਹੀਂ ਕੀਤੀ ?
ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀਉ ! ਤੁਸਾਂ 16 ਅਕਤੂਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਹਦੂਦ ਅੰਦਰ ਬੈਠਕੇ ਝੂਠ ਬੋਲਦਿਆਂ ਮੇਰੇ ਉੱਪਰ ਆਧਾਰਹੀਣ ਝੂਠੇ ਦੋਸ਼ ਲਾਏ ਕਿ,
(1)ਵਿਰਸਾ ਸਿੰਘ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਹਨ।
(2)ਵਿਰਸਾ ਸਿੰਘ ਨੇ ਮੇਰੀ ਜਾਤ ਬਾਰੇ ਗੱਲਾਂ ਕੀਤੀਆਂ
(3)ਵਿਰਸਾ ਸਿੰਘ ਨੇ ਮੇਰੀਆਂ ਬੱਚੀਆਂ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਤੁਸਾਂ ਮੇਰੇ ਉੱਤੇ ਹੋਰ ਵੀ ਗੰਭੀਰ ਦੋਸ਼ ਲਾਉਂਦਿਆਂ ਰੋਕੇ ਅਸਤੀਫਾ ਦੇਣ ਦਾ ਵੱਡਾ ਡਰਾਮਾ ਕਰਦਿਆ ਵੀਡੀਓ ਅਪਲੋਡ ਕੀਤੀ। ਜਿਸ ਵੀਡੀਓ ਨੇ ਤਰਥੱਲੀ ਮਚਾ ਦਿੱਤੀ। ਤੁਸੀਂ ਆਪਣੇ ਡਰਾਮੇ 'ਚ ਪੂਰੀ ਤਰਾਂ ਕਾਮਯਾਬ ਰਹੇ। ਸੋਸਲ ਮੀਡੀਆ 'ਤੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਵੱਡੇ ਪੱਧਰ 'ਤੇ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ।
ਮੈਂ 16 ਅਕਤੂਬਰ ਨੂੰ ਹੀ ਵੀਡੀਓ ਪਾਕੇ ਸਪੱਸ਼ਟ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਝੂਠ ਬੋਲ ਰਹੇ ਹਨ।ਮੈਂ ਆਪਣੀ ਵੀਡੀਓ ਵਿੱਚ ਤੁਹਾਡੇ ਕੋਲੋਂ ਲਾਏ ਦੋਸ਼ਾਂ ਦੇ ਸਬੂਤਾਂ ਦੀ ਮੰਗ ਕੀਤੀ।ਸਬੂਤਾਂ ਦੀ ਮੰਗ ਮੈਂ ਲਗਾਤਾਰ ਕਰਦਾ ਰਿਹਾ ਤੇ ਅੱਜ ਤੱਕ ਕਰ ਰਿਹਾ ਹਾਂ।ਮੈਂ 29 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਥੱਲੇ ਖੜਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕਿਹਾ ਕਿ,
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੇ 'ਤੇ ਝੂਠੇ ਦੋਸ਼ ਲਾਏ ਹਨ। ਜਿੰਨਾਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਪੀੜਾ ਦਿੱਤੀ ਹੈ।ਜੇ ਗਿਆਨੀ ਹਰਪ੍ਰੀਤ ਸਿੰਘ ਕੋਲ ਕੋਈ ਸਬੂਤ ਹੈ ਤਾਂ ਗੁਰੂ ਪੰਥ ਦੀ ਕਚਿਹਰੀ ਵਿੱਚ ਪੇਸ਼ ਕਰਨ ਨਹੀਂ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੱਖ ਕੌਮ ਨੂੰ ਗੁੰਮਰਾਹ ਕਰਨ, ਝੂਠ ਬੋਲਣ ਤੇ ਝੂਠ ਬੋਲਕੇ ਸਿੱਖ ਕੌਮ ਵਿੱਚ ਭੜਕਾਹਟ ਪੈਦਾ ਕਰਨ ਲਈ ਗੁਰੂ ਪੰਥ ਤੋਂ ਇਸ ਗੁਨਾਹ ਲਈ ਮਾਫੀ ਮੰਗਣ ਤੇ ਇਸ ਗੁਨਾਹ ਲਈ ਗਿਆਨੀ ਹਰਪ੍ਰੀਤ ਸਿੰਘ ਜੀ ਵਿਰੁੱਧ ਮਰਯਾਦਾ ਅਨੁਸਾਰ ਧਾਰਮਿਕ ਕਾਰਵਾਈ ਕੀਤੀ ਜਾਵੇ।
** ਕੀ ਤਸੀਂ 16 ਅਕਤੂਬਰ ਨੂੰ ਮੇਰੇ ਉੱਤੇ ਲਾਏ ਦੋਸ਼ਾਂ ਦੇ ਸਬੂਤ ਪੇਸ਼ ਕਰੋਗੇ ਜਾਂ ਫਿਰ ਝੂਠੇ ਦੋਸ਼ ਲਾਉਣ ਲਈ ਗੁਰੂ ਪੰਥ ਕੋਲੋਂ ਮਾਫੀ ਕਦੋਂ ਮੰਗੋਗੇ ?
....ਵਿਰਸਾ ਸਿੰਘ ਵਲਟੋਹਾ....