ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਇਕ ਪਾਸੇ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ ਤਾਂ ਦੂਜੇ ਪਾਸੇ ਸਰਵਣ ਸਿੰਘ ਪੰਧੇਰ ਜੱਥੇ ਬਣਾ ਕੇ ਰਵਾਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਮਰਨ ਵਰਤ ਛੱਡ ਕੇ ਸਾਡੇ ਨਾਲ ਮੀਟਿੰਗ ਕਰਨ।
ਕਿਸਾਨ ਸੰਘਰਸ਼ ਬਾਰੇ ਕਿਹਾ ਕਿ ਉਨ੍ਹਾਂ ਨੂੰ ਪੰਧੇਰ ਦੀ ਚਿਠੀ ਮਿਲੀ ਹੈ ਕਿ ਮੋਰਚੇ ਨੂੰ ਸਮਰਥਨ ਦਿੱਤਾ ਜਾਵੇ, ਪਰ ਅਸੀ ਇਸ ਤਰ੍ਹਾਂ ਸਮਰਥਣ ਨਹੀ ਦੇ ਸਕਦੇ ਕਿਉਕਿ ਚਿੱਠੀ ਉਤੇ ਜਗਜੀਤ ਸਿੰਘ ਡੱਲੇਵਾਲ ਦੇ ਦਸਤਖ਼ਤ ਨਹੀ ਹਨ।
ਇੱਕ ਬੰਦੇ ਦਾ ਮਰਨ ਵਰਤ ਠੀਕ ਨਹੀ ਹੈ
ਗਲਬਾਤ ਨਾਲ ਮਸਲਾ ਹੱਲ ਕਰਨਾ ਚਾਹੀਦਾ ਹੈ।
ਕਿਹਾ ਹੈ ਕਿ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ 'ਚ ਕੋਈ ਆਪਸੀ ਸਹਿਮਤੀ ਨਹੀਂ ਹੈ।
ਇਨ੍ਹਾਂ ਨੂੰ ਮੋਰਚਾ ਲਾਉਣ ਤੋਂ ਪਹਿਲਾਂ ਪੰਜਾਬ 'ਚ ਮੀਟਿੰਗ ਸੱਦਣੀ ਚਾਹੀਦੀ ਸੀ
ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਨੂੰ ਜਗਜੀਤ ਸਿੰਘ ਡੱਲੇਵਾਲ ਦੀ ਲੋੜ ਹੈ
ਅਸੀਂ ਚਾਹੁੰਦੇ ਹਾਂ ਕਿ ਡੱਲੇਵਾਲ ਆਪਣਾ ਮਰਨ ਵਰਤ ਖ਼ਤਮ ਕਰਨ