ਚੰਡੀਗੜ੍ਹ : ਇਸ ਵਾਰ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ। ਇਸ ਦੀ ਪੁਸ਼ਟੀ ਆਈ ਐਮ ਡੀ ਨੇ ਕੀਤੀ ਹੈ। ਭਾਰਤ ਦੇ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸੋਮਵਾਰ ਅਤੇ ਮੰਗਲਵਾਰ ਨੂੰ ਦਿੱਲੀ ਦੇ ਕੁੱਝ ਹਿੱਸਿਆਂ ਲਈ ਇੱਕ ਗੰਭੀਰ ਰੈੱਡ ਅਲਰਟ ਜਾਰੀ ਕੀਤਾ ਹੈ। ਜਿਸ ਨਾਲ ਦਿਨ ਦਾ ਤਾਪਮਾਨ ਮੰਗਲਵਾਰ ਤੱਕ 46 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਐਤਵਾਰ ਨੂੰ ਭਿਆਨਕ ਗਰਮੀ ਨੇ ਰਾਸ਼ਟਰੀ ਰਾਜਧਾਨੀ 'ਤੇ ਕਬਜ਼ਾ ਕਰ ਲਿਆ ਅਤੇ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ ਹੈ। ਆਈ ਐਮ ਡੀ ਦੀ ਭਵਿੱਖਬਾਣੀ ਕਰਦੇ ਹੋਏ ਕਿਹਾ ਹੈ ਕਿ ਹੀਟਵੇਵ ਕਈ ਥਾਵਾਂ ਤੇ ਤੇਜ਼ ਗਰਮੀ ਦੇ ਤਣਾਅ ਵੱਖਰੇ ਥਾਵਾਂ ਤੇ ਰਹੇਗਾ। ਮੁੱਖ ਤੌਰ ਤੇ ਤੇਜ਼ ਹਵਾਵਾਂ (20-20 ਕਿੱਲੋ ਮੀਟਰ ਪ੍ਰਤੀ ਘੰਟਾ) ਦੇ ਆਸਮਾਨ ਸਾਫ਼ ਆਸਮਾਨ ਹੋਵੇਗਾ। ਐਤਵਾਰ ਨੂੰ ਤਾਪਮਾਨ 44.4 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਪੰਜ ਡਿਗਰੀ ਵੱਧ ਸੀ। ਘੱਟੋ ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਪਾਲਮ, ਲੋਧੀ ਰੋਡ ਅਤੇ ਯਮਨਾਨਗਰ ਦੇ ਮੌਸਮ ਸਟੇਸ਼ਨਾਂ ਨੇ ਆਪਣੇ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ, 44.2 ਡਿਗਰੀ ਸੈਲਸੀਅਸ ਅਤੇ 45.6 ਡਿਗਰੀ ਸੈਲਸੀਅਸ ਦਰਜ ਕੀਤਾ। ਆਈ ਐਮ ਡੀ (IMD) ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀ ਵਾਸਤਵ ਨੇ ਕਿਹਾ ਕਿ ਪੱਛਮੀ ਬੰਗਾਲ (west bengal) ਦੀ ਕੁਦਰਤੀ ਆਫ਼ਤ ਕਾਰਨ ਅਤੇ ਹੇਠਲੇ ਪੱਧਰ ਤੇ ਤੇਜ਼ ਹਵਾਵਾਂ ਕਾਰਨ 28 ਮਈ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਤੇਜ਼ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ, 29-30 ਮਈ ਨੂੰ ਦਿੱਲੀ-ਐਨ ਸਿਆਰ ਵਿੱਚ 60 ਕਿੱਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਤੇਜ਼ ਹਵਾਵਾਂ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਆਈ ਐਮ ਡੀ ਨੇ ਕਿਹਾ ਕਿ ਦਿੱਲੀ ਤੋਂ ਇਲਾਵਾ ਅਗਲੇ ਦੋ ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਵਿੱਚ "ਰੈੱਡ ਚੇਤਾਵਨੀ" (red alert) ਜਾਰੀ ਕੀਤੀ ਹੈ। ਇਸ ਨੇ ਪੂਰਬੀ ਉੱਤਰ ਪ੍ਰਦੇਸ਼ ਲਈ ਆਰੇਂਜ ਚਿਤਾਵਨੀ ਜਾਰੀ ਕੀਤੀ ਹੈ। ਦੇਸ਼ ਦੇ ਵੱਡੇ ਖੇਤਰਾਂ ਵਿੱਚ ਇੱਕ ਹੀਟਵੇਵ ਘੋਸ਼ਿਤ ਕੀਤੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ ਲਗਾਤਾਰ ਦੋ ਦਿਨਾਂ ਲਈ 45 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਗੰਭੀਰ ਗਰਮੀ ਦਾ ਤਜਰਬਾ ਹੁੰਦਾ ਹੈ ਜਦੋਂ ਪਾਰਾ ਦੋ ਦਿਨਾਂ ਲਈ 47 ਡਿਗਰੀ ਸੈਲਸੀਅਸ ਦੇ ਨਿਸ਼ਾਨ ਨੂੰ ਛੂਹ ਲੈਂਦਾ ਹੈ। ਸ੍ਰੀਵਾਸਤਵ ਨੇ ਕਿਹਾ ਹੈ ਕਿ ਚਿਤਾਵਨੀ ਦਿੱਤੀ ਗਈ ਹੈ ਕਿ ਲੋਕਾਂ ਨੂੰ ਸਾਵਧਾਨੀ ਦਿੱਤੀ ਜਾਵੇ ਕਿ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ।