1 : ਅੱਖਾਂ ਦੀ ਰੌਸ਼ਨੀ ਲਈ ਲਾਭਦਾਇਕ: ਸੁੱਕਾ ਆਂਵਲਾ ਅੱਖਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜ਼ੂਦ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਨੂੰ ਸੁਧਾਰਦਾ ਹੈ ਤੇ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਘਟਾਉਂਦਾ ਹੈ। ਆਂਵਲਾ ਨਿਯਮਿਤ ਤੌਰ 'ਤੇ ਖਾਣ ਨਾਲ ਅੱਖਾਂ ਦੀ ਸਿਹਤ ਚੰਗੀ ਰਹਿੰਦੀ ਹੈ ਤੇ ਉਮਰ ਨਾਲ ਸਬੰਧਤ ਅੱਖਾਂ ਦੀਆਂ ਸਮੱਸਿਆਵਾਂ ਘੱਟ ਜਾਂਦੀਆਂ ਹਨ।
2 : ਵਾਲਾਂ ਲਈ ਲਾਭਦਾਇਕ: ਸੁੱਕਾ ਆਂਵਲਾ ਵੀ ਵਾਲਾਂ ਲਈ ਇੱਕ ਸ਼ਾਨਦਾਰ ਦਵਾਈ ਹੈ। ਇਸ 'ਚ ਮੌਜੂਦ ਪੌਸ਼ਟਿਕ ਤੱਤ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਸੰਘਣੇ ਤੇ ਚਮਕਦਾਰ ਬਣਾਉਂਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸੁੱਕਾ ਆਂਵਲਾ ਖਾਂਦੇ ਹੋ, ਤਾਂ ਇਹ ਵਾਲਾਂ ਦੀ ਲੰਬਾਈ ਤੇ ਗੁਣਵੱਤਾ 'ਚ ਸੁਧਾਰ ਕਰਦਾ ਹੈ। ਆਂਵਲਾ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਤੇ ਉਨ੍ਹਾਂ ਨੂੰ ਸਿਹਤਮੰਦ ਰੱਖਦਾ ਹੈ।
3 : ਪੇਟ ਲਈ ਲਾਭਦਾਇਕ: ਆਂਵਲਾ ਪੇਟ ਨਾਲ ਸਬੰਧਤ ਸਮੱਸਿਆਵਾਂ ਦੇ ਇਲਾਜ 'ਚ ਵੀ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੀ ਵਰਤੋਂ ਨਾਲ ਪੇਟ ਦਰਦ, ਜਲਣ ਤੇ ਕੜਵੱਲ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਪੇਟ ਦੀ ਲਾਗ ਤੋਂ ਰਾਹਤ ਦੇਣ ਦੇ ਨਾਲ-ਨਾਲ, ਸੁੱਕਾ ਆਂਵਲਾ ਪਾਚਨ ਪ੍ਰਣਾਲੀ ਨੂੰ ਵੀ ਸਿਹਤਮੰਦ ਰੱਖਦਾ ਹੈ। ਇਹ ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ।