ਹਿਸਾਰ ਦੇ ਆਜ਼ਾਦ ਨਗਰ ਤੋਂ ਇੱਕ ਨਿੱਜੀ ਬੱਸ 50 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਸਿਰਸਾ ਦੇ ਸਿਕੰਦਰਪੁਰ ਸਥਿਤ ਡੇਰਾ ਰਾਧਾ ਸੁਆਮੀ ਜਾ ਰਹੀ ਸੀ। ਜਿਵੇਂ ਹੀ ਬੱਸ ਫਤਿਹਾਬਾਦ ਦੇ ਪਿੰਡ ਬਦੋਪਾਲ ਅਤੇ ਧਾਂਗੜ ਵਿਚਕਾਰ ਹੋਟਲ ਨੇੜੇ ਪਹੁੰਚੀ ਤਾਂ ਅਚਾਨਕ ਬੱਸ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਟਾਇਰ ਸੜਨ ਕਾਰਨ ਅੱਗ ਫੈਲ ਗਈ। ਡਰਾਈਵਰ ਨੇ ਤੁਰੰਤ ਬੱਸ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਹੇਠਾਂ ਉਤਰਨ ਲਈ ਕਿਹਾ। ਯਾਤਰੀਆਂ ਨੂੰ ਇਕ ਹੋਰ ਬੱਸ ਵਿਚ ਕੈਂਪ ਵਿਚ ਭੇਜਿਆ ਗਿਆ