ਹਰਿਆਣਾ : ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਿਵੇਂ-ਜਿਵੇਂ ਮੰਡੀਆਂ ਤੋਂ ਖਰੀਦ ਕੀਤੀ ਗਈ ਕਣਕ ਦੀ ਚੁੱਕਾਈ ਗੋਦਾਮਾਂ ਲਈ ਹੁੰਦੀ ਹੈ ਉਦੋਂ ਕਿਸਾਨਾਂ ਤੇ ਆੜ•ਤੀਆਂ ਦੋਵਾਂ ਦਾ ਭੁਗਤਾਨ ਚੁੱਕਾਈ ਦੇ ਤੀਜੇ ਜਾਂ ਚੌਥੇ ਦਿਨ ਹੋ ਜਾਂਦੀ ਹੈ| ਇਸ ਵਾਰ ਕਿਸਾਨ ਤੇ ਆੜਤੀ ਦੀ ਸਹਿਮਤੀ 'ਤੇ ਭੁਗਤਾਨ ਦੀ ਅਦਾਇਗੀ ਪੂਲ ਅਕਾਊਂਟ ਰਾਹੀਂ ਕਰਨ ਦੀ ਇਕ ਨਵੀਂ ਵਿਵਸਥਾ ਕੀਤੀ ਹੈ| ਚੌਟਾਲਾ ਨੇ ਕਿਹਾ ਕਿ ਹਰਿਆਣਾ ਖੇਤੀਬਾੜੀ ਲਾਗਤ ਤੇ ਮੁੱਲ ਕਮਿਸ਼ਨ ਦੀ ਸਿਫਾਰਿਸ਼ਾਂ 'ਤੇ ਕੇਂਦਰ ਸਰਕਾਰੀ ਦੀ ਕਣਕ, ਛੋਲੇ, ਜੌਂ, ਝੋਨਾ, ਜਵਾਰ, ਬਾਜਾਰਾ ਅਤੇ ਮੱਕੀ ਵਰਗੀ ਫਸਲਾਂ ਲਈ ਘੱਟੋਂ ਘੱਟ ਸਹਾਇਕ ਮੁੱਲ ਯੋਜਨਾ ਨੂੰ ਪੂਰੀ ਤਰਾਂ ਲਾਗੂ ਕਰਨ ਵਾਲਾ ਸੂਬਾ ਹੈ| ਮੰਡੀਆਂ ਵਿਚ ਆਈ ਫਸਲ ਦਾ ਇਕ-ਇਕ ਦਾਨਾ ਖਰੀਦਣਾ ਸਰਕਾਰ ਦੀ ਪਹਿਲ ਹੈ|
ਉੁਨਾਂ ਕਿਹਾ ਕਿ ਲਾਕਡਾਊਨ ਦੇ ਬਾਵਜੂਦ ਸਰਕਾਰ ਵੱਲੋਂ ਸਰੋਂ ਤੇ ਕਣਕ ਦੀ ਖਰੀਦ ਪ੍ਰਕ੍ਰਿਆ ਦੀ ਯੋਗ ਢੰਗ ਨਾਲ ਕੀਤੀ ਜਾ ਰਹੀ ਨਿਗਰਾਨੀ ਦੇ ਮੱਦੇਨਜ਼ਰ ਕਲ ਤਕ 73
ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਅਤੇ 8
ਲੱਖ ਤੋਂ ਵੱਧ ਮੀਟ੍ਰਿਕ ਟਨ ਸਰੋਂ ਦੀ ਰਿਕਾਰਡ ਖਰੀਦ ਸੰਭਵ ਹੋ ਸਕੀ ਹੈ|
ਇਸ ਤੋਂ ਇਲਾਵਾ, 5081
ਮੀਟ੍ਰਿਕ ਟਨ ਤੋਂ ਵੱਧ ਛੋਲੇ ਦੀ ਖਰੀਦ ਕੀਤੀ ਜਾ ਚੁੱਕੀ ਹੈ|
ਡਿਪਟੀ ਮੁੱਖ ਮੰਤਰੀ (deputy chief minister) ਨੇ ਕਿਹਾ ਕਿ covid- 19
ਦੇ ਚਲਦੇ ਪੂਰਾ ਸੰਸਕਾਰ ਪ੍ਰਭਾਵਿਤ ਹੋਇਆ ਹੈ|
ਹਰੇਕ ਕਿਸੇ ਨੂੰ ਸ਼ੁਰੂ ਵਿਚ ਮੁਸ਼ਕਲ ਹੋਈ ਸੀ|
ਇਸ ਦੇ ਚਲਦੇ ਸਰਕਾਰ ਨੇ ਸਰੋਂ ਦੀ ਖਰੀਦ ਪ੍ਰਕ੍ਰਿਆ 5
ਅਪ੍ਰੈਲ ਤੋਂ ਅਤੇ ਕਣਕ ਦੀ 20
ਅਪ੍ਰੈਲ, 2020
ਤੋਂ ਸ਼ੁਰੂ ਕੀਤੀ ਸੀ|
ਉਨਾਂ ਕਿਹਾ ਕਿ ਕੁਝ ਸਿਆਸੀ ਨੇਤਾਵਾਂ ਨੂੰ ਲਾਕਡਾਊਨ (lockdown) ਦੇ ਕਾਰਣ ਸਹੀ ਢੰਗ ਨਾਲ ਚਲ ਰਹੀ ਖਰੀਦ ਪ੍ਰਕ੍ਰਿਆ ਹਜਮ ਨਹੀਂ ਹੋ ਪਾ ਰਹੀ ਹੈ ਅਤੇ ਮੀਡਿਆ ਵਿਚ ਤਰਾਂ-ਤਰਾਂ ਦੀ ਬਿਆਨਬਾਜੀ ਕਰਨ ਦੇ ਆਦਿ ਹੋ ਗਏ ਹਨ ਜਦੋਂ ਕਿ ਅਸਲਿਅਤ ਇਹ ਹੈ ਕਿ ਕਿਸਾਨ ਨੂੰ ਉਸ ਦੀ ਕਣਕ ਦੀ ਫਸਲ ਦੀ ਖਰੀਦ ਦਾ ਭੁਗਤਾਨ ਅਤੇ ਆੜਤੀ ਨੂੰ ਉਸ ਦੀ 2.50
ਫੀ ਸਦੀ ਆੜਤ ਦਾ ਭੁਗਤਾਨ ਨਾਲ-ਨਾਲ ਹੋਵੇ,
ਇਸ ਲਈ 22, 000
ਕਰੋੜ ਰੁਪਏ ਦਾ ਕੈਸ਼ ਕ੍ਰੈਡਿਟ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ|
ਸ੍ਰੀ ਚੌਟਾਲਾ ਨੇ ਕਿਹਾ ਕਿ ਕਿਸਾਨ ਮੇਰੀ ਫਸਲ-ਮੇਰੀ ਬਿਊਰਾ '
ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਕਿਤੇ ਵੀ ਫਸਲ ਲਿਆ ਸਕਦਾ ਹੈ,
ਇਸ ਲਈ ਕੋਈ ਪਾਬੰਦੀ ਨਹੀਂ ਹੈ|
ਉਨਾਂ ਕਿਹਾ ਕਿ ਹਰਿਆਣਾ ਵਿਚ ਹਮੇਸ਼ਾ ਤੋਂ ਹੀ ਕਣਕ ਦੀ ਖਰੀਦ ਮੁੱਖ ਤੌਰ '
ਤੇ ਚਾਰ ਸਰਕਾਰੀ ਖਰੀਦ ਏਜੰਸੀਆਂ ਕ੍ਰਮਵਾਰ ਖੁਰਾਕ,
ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ,
ਹਰਿਆਣਾ ਵੇਅਰਹਾਊਸਿੰਗ ਨਿਗਮ,
ਹੈਫੇਡ ਅਤੇ ਕੇਂਦਰੀ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਕੀਤੀ ਜਾਂਦੀ ਹੈ,
ਜਿਸ ਵਿਚ ਖੁਰਾਕ,
ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ 25
ਫੀ ਸਦੀ,
ਹੈਫੇਡ ਵੱਲੋਂ 45
ਫੀ ਸਦੀ,
ਹਰਿਆਣਾ ਵੇਅਰ ਹਾਊਸਿੰਗ ( Haryana warehousing) ਨਿਗਮ ਵੱਲੋਂ 18
ਫੀ ਸਦੀ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 12
ਫੀ ਸਦੀ ਦੀ ਖਰੀਦ ਕੀਤੀ ਜਾਂਦੀ ਹੈ|
ਨੈਫੇਡ ਲਈ ਸਰੋਂ ਦੀ ਖਰੀਦ ਹੈਫੇਡ ਵੱਲੋਂ ਕੀਤੀ ਜਾਂਦੀ ਹੈ|
ਸ੍ਰੀ ਚੌਟਾਨਾਂ ਨੇ ਕਿਹਾ ਕਿ ਕਣਕ ਲਈ ਇਸ ਵਾਰ ਮੰਡੀਆਂ ਦੀ ਗਿਣਤੀ ਜੋ ਸ਼ੁਰੂ ਵੀ 389
ਸੀ,
ਇਸ ਵਿਚ 1507
ਨਵੇਂ ਵਾਧੂ ਕੇਂਦਰ ਜੋੜ ਕੇ 1895
ਕੀਤਾ ਗਿਆ,
ਜਦੋਂ ਕਿ ਸਰੋਂ ਲਈ 71
ਮੰਡੀਆਂ ਤੋਂ ਵੱਧਾ ਕੇ 112
ਨਵੇਂ ਖਰੀਦ ਕੇਂਦਰ ਜੋੜ ਕੇ 182
ਕੀਤਾ ਗਿਆ|
ਇਸ ਤਰਾਂ,
ਛੋਲੇ ਲਈ ਵੀ 30
ਮੰਡੀਆਂ ਜਾਂ ਖਰੀਦ ਕੇਂਦਰ ਸਥਾਪਿਤ ਕੀਤੇ ਗਏ|
ਉਨਾਂ ਦਸਿਆ ਕਿ ਕਣਕ ਦੀ ਖਰੀਦ 1925
ਰੁਪਏ ਪ੍ਰਤੀ ਕੁਇੰਟਲ,
ਸਰੋਂ ਦੀ 4425
ਰੁਪਏ ਪ੍ਰਤੀ ਕੁਇੰਟਲ ਅਤੇ ਛੋਲੇ ਦੀ 4875
ਰੁਪਏ ਪ੍ਰਤੀ ਕੁਇੰਟਲ ਦੀ ਘੱਟੋਂ ਘੱਟ ਸਹਾਇਕ ਮੁੱਲ ਨਾਲ ਖਰੀਦ ਕੀਤੀ ਜਾ ਰਹੀ ਹੈ|