ਹਰਿਆਣਾ : ਕੋਵਿਡ 19 ਦੇ ਮੱਦੇਨਜ਼ਰ ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸੂਬੇ ਦੇ ਨਿੱਜੀ ਸਕੂਲਾਂ ਵੱਲੋਂ ਲਈ ਜਾਣ ਵਾਲੀ ਫੀਸ ਨਾਲ ਸਬੰਧਤ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ| ਸਕੂਲ ਸਿਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕੂਲ ਸਿਖਿਆ ਨਿਦੇਸ਼ਾਲਯ ਵੱਲੋਂ ਸੂਬੇ ਦੇ ਸਾਰੇ ਜਿਲਾ ਸਿਖਿਆ ਅਧਿਕਾਰੀ ਤੇ ਜਿਲਾ ਮੌਲਿਕ ਸਿਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਦੇਸ਼ਾਂ ਦੀ ਆਪਣੇ ਅਧਿਕਾਰ ਖੇਤਰ ਦੇ ਤਹਿਤ ਆਉਣ ਵਾਲੇ ਨਿੱਜੀ ਸਕੂਲਾਂ ਵਿਚ ਪਾਲਣਾ ਯਕੀਨੀ ਕਰਨ| ਉਨਾਂ ਦਸਿਆ ਕਿ ਆਦੇਸ਼ਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਨਿੱਜੀ ਸਕੂਲ ਮਹੀਨੇ ਆਧਾਰ 'ਤੇ ਸਿਰਫ ਟਿਊਸ਼ਨ ਫੀਸ ਹੀ ਲੈਣ, ਹੋਰ ਤਰਾਂ ਦੇ ਫੰਡ ਜਿਵੇਂ ਬਿਲਡਿੰਗ ਫੰਡ, ਰੱਖ-ਰਖਾਓ ਫੰਡ, ਦਾਖਲਾ ਫੀਸ, ਕੰਪਿਊਟਰ ਫੀਸ ਆਦਿ ਕੋਵਿਡ 19 ਦੀ ਅਸਾਧਰਣ ਸਥਿਤੀ ਕਾਰਣ ਫੰਡ ਨਾ ਲੈਣ| ਉਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਾਂ-ਪਿਓ ਅਪ੍ਰੈਲ ਅਤੇ ਮਈ, 2020 ਮਹੀਨੇ ਦੀ ਟਿਊਸ਼ਨ ਫੀਸ ਨਾ ਅਦਾ ਕਰਨ ਦੀ ਬੇਨਤੀ ਕਰਦਾ ਹੈ ਤਾਂ ਤਾਂ ਸਕੂਲ ਪ੍ਰਬੰਧਕ/ਪਿੰਰਸੀਪਲ ਵੱਲੋਂ ਲਾਕਡਾਊਨ ਦੇ ਮੱਦੇਨਜ਼ਰ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਜਾਵੇ| ਬਾਅਦ ਵਿਚ, ਇਹ ਦੋ ਮਹੀਨੇ ਦੀ ਟਿਊਸ਼ਨ ਫੀਸ ਅਗਲ ਤਿੰਨ ਮਹੀਨਿਆਂ ਵਿਚ ਬਰਾਬਰ ਕਿਸ਼ਤਾਂ ਦੇ ਆਧਾਰ 'ਤੇ ਜਮਾਂ ਕਰਵਾ ਲਈ ਜਾਵੇ| ਉਨਾਂ ਦਸਿਆ ਕਿ ਸਾਰੇ ਨਿੱਜੀ ਸਕੂਲਾਂ ਨੂੰ ਟਿਊਸ਼ਨ ਫੀਸ ਵਿਚ ਵਾਧਾ ਨਾ ਕਰਨ ਲਾਕਡਾਊਨ ਦੇ ਸਮੇਂ ਦੀ ਆਵਾਜਾਈ ਫੀਸ ਨਾ ਵਸੂਲਣ, ਸਕੂਲ ਯੂਨੀਫਾਰਮ ਤੇ ਕਿਤਾਬ-ਕਾਪੀਆਂ ਵਿਚ ਬਦਲਾਅ ਨਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ|