ਆਂਧਰਾ ਪ੍ਰਦੇਸ਼ : ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਤਾਲਾਬੰਦੀ ਦਾ ਚੌਥਾ ਪੜਾਅ ਚੱਲ ਰਿਹਾ ਹੈ। ਇਸੇ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਤਾਲਾਬੰਦੀ ਤੋਂ ਨਿਰਾਸ਼ ਇਕ ਨੌਜਵਾਨ, ਜੋ ਬੈਂਗਲੁਰੂ ਦੀ ਯਾਤਰਾ ਕਰਨਾ ਚਾਹੁੰਦਾ ਸੀ, ਨੇ ਇਕ ਸਰਕਾਰੀ ਬੱਸ ਚੋਰੀ ਕੀਤੀ ਤੇ ਕਰਨਾਟਕ ਚਲਾ ਗਿਆ।
ਇਸ ਦੌਰਾਨ ਉਹ ਫੜਿਆ ਗਿਆ। ਦਰਅਸਲ ਕਰਨਾਟਕ ਦਾ ਇਕ ਵਿਅਕਤੀ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਧਰਮਵਾਰ ਆਰਟੀਸੀ ਬੱਸ ਡਿਪੂ ਤੋਂ ਇਕ ਸਰਕਾਰੀ ਬੱਸ ਚੋਰੀ ਕਰ ਕੇ ਬੰਗਲੁਰੂ ਜਾ ਰਿਹਾ ਸੀ।
ਉਹ ਦੋਵਾਂ ਰਾਜਾਂ ਦੀ ਸਰਹੱਦ 'ਤੇ ਫੜਿਆ ਗਿਆ। ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ (ਏਪੀ 02 ਜ਼ੈਡ 0552) ਧਰਮਵਾਰ ਆਰਟੀਸੀ ਬੱਸ ਡਿਪੂ ਵਿਖੇ ਖੜੀ ਸੀ, ਪਰ ਟਰਾਂਸਪੋਰਟ ਕਰਮਚਾਰੀਆਂ ਨੇ ਬੱਸ ਨੂੰ ਲਿਜਾਂਦੇ ਹੋਏ ਨੌਜਵਾਨ ਨੂੰ ਵੇਖਿਆ। ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਧਰਮਵਾਰ ਤੋਂ ਬੰਗਲੌਰ ਜਾ ਰਹੀ ਬੱਸ ਦਾ ਪਿੱਛਾ ਕੀਤਾ। ਅਖੀਰ ਵਿਚ ਉਹਨਾਂ ਨੇ ਬੱਸ ਨੂੰ ਚੋਰੀ ਕਰਨ ਵਾਲੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਮੁਤਾਬਕ ਉਹ ਬੰਗਲੁਰੂ ਦਾ ਰਹਿਣ ਵਾਲਾ ਹੈ।
ਫਿਲਹਾਲ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਨੌਜਵਾਨ ਲੌਕਡਾਊਨ ਤੋਂ ਪਰੇਸ਼ਾਨ ਸੀ, ਇਸ ਲਈ ਉਹ ਸਰਕਾਰੀ ਬੱਸ ਚੋਰੀ ਕਰ ਕੇ ਨਿਕਲ ਗਿਆ।