ਨਵੀਂ ਦਿੱਲੀ : ਭਾਰਤੀ ਰੀਜ਼ਰਵ ਬੈਂਕ (Reserve Bank of India) ਵਲੋਂ ਰੇਪੋ ਦਰ ’ਚ ਕਮੀ ਕੀਤੇ ਜਾਣ ਤੇ ਕਾਂਗਰਸ ਨੇ ਕਿਹਾ ਕਿ ਵਿਕਾਸ ਦਰ ਦੇ ਨਾਕਾਰਾਤਮਕ ਰਹਿਣ ਦਾ ਅਨੁਮਾਨ ਲਗਾਏ ਜਾਣ ਅਤੇ ਕਰਜ਼ੇ ’ਤੇ ਵਿਆਜ ਦਰ ਦੇ ਭੁਗਤਾਨ ’ਚ ਮੋਹਲਤ ਤਿੰਨ ਮਹੀਨੇ ਵਧਾਏ ਜਾਣ ਦੇ ਫ਼ੈਸਲਿਆਂ ਨਾਲ ਦੇਸ਼ ’ਚ ਭਿਆਨਕ ਮੰਦੀ ਦੇ ਸੰਕੇਤ ਮਿਲਦੇ ਹਨ।
ਪਾਰਟੀ ਦੇ ਬੁਲਾਰੇ ਗੌਰਵ ਵੱਲਭ (Gourav Vallabh) ਨੇ ਕਿਹਾ, ‘‘ਰੇਪੋ ਦਰ ’ਚ ਕਮੀ ਦਾ ਫ਼ਾਇਦਾ ਆਮ ਲੋਕਾਂ ਨੂੰ ਨਹੀਂ ਮਿਲੇਗਾ ਕਿਉਂਕਿ ਕਰਜ਼ੇ ਦੀ ਮੰਗ ਨਹੀਂ ਹੈ। ਹਾਂ, ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਸਸਤਾ ਕਰਜ਼ਾ ਲੈਣ ਦਾ ਫ਼ਾਇਦਾ ਹੋ ਸਕਦਾ ਹੈ। ਸਾਡੇ ਉਪਰ ਇਸ ਦਾ ਬਹੁਤ ਬੁਰਾ ਅਸਰ ਪਵੇਗਾ ਕਿ ਐਫ਼.ਡੀ. (FD) ਅਤੇ ਬੱਚਤ ਖਾਤੇ ’ਤੇ ਵਿਆਜ ਘੱਟ ਹੋ ਜਾਵੇਗਾ।’’