Friday, November 22, 2024
 

ਹਰਿਆਣਾ

ਹਰਿਆਣਾ 'ਚ ਖੁਲ੍ਹਣਗੇ ਸਰਕਾਰੀ ਸਕੂਲਾਂ ਦੇ ਦਫ਼ਤਰ

May 22, 2020 10:15 PM

ਪੰਚਕੂਲਾ : ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਲਾਕਡਾਊਨ (lockdown) ਕਾਰਣ ਦੋ ਮਹੀਨੇ ਤੋਂ ਬੰਦ ਪਏ ਪ੍ਰਸ਼ਾਸਨਿਕ ਕੰਮਾਂ ਨੂੰ ਨਿਪਟਾਇਆ ਜਾ ਸਕੇ। ਜ਼ਿਲ੍ਹਾ ਸਿਖਿਆ ਅਧਿਕਾਰੀ, ਜ਼ਿਲ੍ਹਾ ਮੌਲਿਕ ਸਿਖਿਆ ਅਧਿਕਾਰੀ, ਬਲਾਕ ਸਿਖਿਆ ਅਧਿਕਾਰੀ, ਸਕੂਲ ਮੁੱਖੀ, ਇੰਚਾਰਜ ਅਤੇ ਡਾਇਟ ਆਦਿ ਦੇ ਪ੍ਰਿੰਸੀਪਲਾਂ ਨੂੰ ਆਦੇਸ਼ ਦਿਤੇ ਹਨ ਕਿ ਸਾਰੇ ਸਰਕਾਰੀ ਸਕੂਲਾਂ (govt. School) ਤੇ ਹੋਰ ਵਿਦਿਅਕ ਸੰਸਥਾਨਾਂ ਦੇ ਦਫ਼ਤਰ ਸਮੇਂ ਅਨੁਸਾਰ ਹੀ ਖੋਲ੍ਹੇ ਜਾਣ।
ਉਨ੍ਹਾਂ ਦਸਿਆ ਕਿ ਸਕੂਲ ਮੁਖੀਆਂ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਹਰਿਆਣਾ ਵਲੋਂ ਜਾਰੀ ਦਿਸ਼ਾ-ਨਿਦੇਸ਼ਾਂ ਦਾ ਪਾਲਣ ਕਰਦੇ ਸਮੇਂ ਸਮਾਜਿਕ ਦੂਰੀ ਬਣੇ, ਮਾਸਕ ਲਗਾਉਣ, ਸੈਨੇਟਾਇਜਰ ਆਦਿ ਦੀ ਵਰਤੋਂ ਕਰਕੇ ਸਵੱਛਤਾ ਬਣਾਏ ਰੱਖਣ ਦੇ ਆਦੇਸ਼ ਦਿੱਤੇ ਹਨ। ਰਾਜ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਸਾਬਨ, ਸੈਨੇਟਾਇਜਰ, ਫੇਸ ਮਾਸਕ, ਹੈਂਡਵਾਸ਼, ਟਾਇਲੇਟ ਕਲੀਨਰ ਆਦਿ ਖਰੀਦਣ ਲਈ 2500 ਰੁਪਏ ਤੋਂ ਲੈ ਕੇ 4000 ਰੁਪਏ ਤਕ ਇਕਮੁਸ਼ਤ ਰਕਮ ਵੀ ਦਿੱਤੀ ਜਾ ਰਹੀ ਹੈ।
ਬੁਲਾਰੇ ਅਨੁਸਾਰ ਜੇਕਰ ਸਕੂਲ ਮੁੱਖੀ ਨੂੰ ਮਿਡ ਡੇ ਮਿਲ ਤੇ ਕਾਪੀਆਂ-ਕਿਤਾਬਾਂ ਦੀ ਵੰਡ ਜਾਂ ਸਕੂਲ ਦੇ ਕਿਸੇ ਹੋਰ ਕੰਮ ਲਈ ਸਹਿਯੋਗ ਦੀ ਲੋਂੜ ਹੈ ਤਾਂ ਕਿਸੇ ਇੰਚਾਰਜ ਅਧਿਆਪ ਨੂੰ ਬੁਲਾ ਸਕਦਾ ਹੈ. ਉਨਾਂ ਦਸਿਆ ਕਿ ਦਿਵਯਾਂਗਾਂ, ਗਰਭਵੱਤੀ ਮਹਿਲਾਵਾਂ, ਕ੍ਰੋਨਿਕ ਰੋਗ ਤੋਂ ਗ੍ਰਸਤ ਅਮਲੇ ਦੇ ਮੈਂਬਰਾਂ ਨੂੰ ਅਜੇ ਸਕੂਲ ਆਉਣ ਦੀ ਛੋਨ ਦਿੱਤੀ ਗਈ ਹੈ. ਸਕੂਲ ਦੇ ਦਫਤਰਾਂ, ਲਾਜਿਮੀ ਫਰਨੀਚਰ ਤੇ ਜਮਾਤਾਂ ਨੂੰ ਸੈਨੇਟਾਇਜਰ ਕਰਨਾ ਲਾਜਿਮੀ ਹੈ। ਉਨਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਨਵੇਂ ਵਿਦਿਅਕ ਸੈਸ਼ਨ ਲਈ ਸਾਰੇ ਸਰਕਾਰੀ ਸਕੂਲਾਂ ਵਿਚ ਇਕ ਹਫਤੇ ਅੰਦਰ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਦੀ ਪਹਿਲੀ ਮੀਟਿੰਗ ਦਾ ਆਯੋਜਨ ਕਰਕੇ ਦਾਖਲਾ ਮੁਹਿੰਮ, ਸੌ ਫੀਸਦੀ ਰਜਿਸਟਰਸ਼ਨ, ਤਬਾਦਲੇ ਅਤੇ ਡਰਾਪਡਾਊਟ ਰੇਟ ਨੂੰ ਜੀਰੋ ਕਰਨ ਦੀ ਯੋਜਨਾ ਕਰਨ ਦੇ ਆਦੇਸ਼ ਦਿੱਤੇ ਹਨ।  

 

Have something to say? Post your comment

 
 
 
 
 
Subscribe