ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ 'ਚ ਸੂਬੇ ਦੇ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਵੀਰਵਾਰ ਨੂੰ ਵਿਕਾਸ ਸਦਨ 'ਚ ਦੇਸ਼ ਦੇ ਪਹਿਲੇ ਵੋਟਰ ਪਾਰਕ ਦਾ ਉਦਘਾਟਨ ਕੀਤਾ। ਇਸ ਪਾਰਕ 'ਚ ਵੋਟਰਾਂ ਨੂੰ ਦੇਸ਼ ਦੇ ਚੋਣ ਇਤਿਹਾਸ ਦੇ ਨਾਲ-ਨਾਲ ਵੋਟਿੰਗ ਨਾਲ ਸੰਬੰਧਿਤ ਵਿਸ਼ੇਸ਼ ਜਾਣਕਾਰੀਆਂ ਮਿਲਣਗੀਆਂ। ਵੋਟਰ ਪਾਰਕ ਸਵੇਰੇ 9 ਤੋਂ ਰਾਤ 9 ਵਜੇ ਤੱਕ ਲੋਕਾਂ ਲਈ ਖੁੱਲਾ ਰਹੇਗਾ।
ਉਦਘਾਟਨ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਕਿਹਾ ਹੈ ਕਿ ਇਹ ਪਾਰਕ ਵੋਟਰਾਂ ਲਈ ਜਾਣਕਾਰੀ ਦਾ ਖਜ਼ਾਨਾ ਹੈ। ਇਸ ਨੂੰ ਬਣਾਉਣ ਦਾ ਉਦੇਸ਼ ਵੋਟਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਪ੍ਰਤੀ ਪ੍ਰੇਰਿਤ ਕਰਨਾ, ਜਿਸ ਨਾਲ ਦੇਸ਼ ਦੀ ਤਰੱਕੀ 'ਚ ਆਪਣਾ ਯੋਗਦਾਨ ਦੇ ਸਕਣ। ਇਸ ਪਾਰਕ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈ। ਵੋਟਰ 12 ਮਈ ਨੂੰ ਵੋਟਾਂ ਤੋਂ ਬਾਅਦ ਆਪਣੀ ਇੰਡੈਬਿਲ ਇੰਕ ਦੇ ਨਾਲ ਸੈਲਫੀ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਅਮਿਤ ਖੱਤਰੀ ਨੇ ਲੋਕਤੰਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪ੍ਰੋਗਰਾਮ ਦੌਰਾਨ ਹੀ ਵੋਟਰ ਜਾਗਰੂਕਤਾਂ ਗਾਣੇ ਵੀ ਲਾਂਚ ਕੀਤੇ ਗਏ। ਇਨ੍ਹਾਂ ਗਾਣਿਆ ਨੂੰ ਸਟੇਟ ਮਹਿਲਾ ਕਾਲਜ ਸੈਕਟਰ-14 ਦੀ ਵਿਦਿਆਰਥਣ ਸਵਾਤੀ ਨੇ ਗਾਇਆ ਹੈ। ਗੀਤ ਦੇ ਬੋਲ 'ਵੋਟ ਦਾ ਹੈ ਅਧਿਕਾਰ ਸੁਣੋ ਰੇ ਵੋਟ ਦਾ ਅਧਿਕਾਰ' ਹੈ। ਮੁੱਖ ਚੋਣ ਅਧਿਕਾਰੀ ਰਾਜੀਵ ਸਮੇਤ ਹੋਰ ਲੋਕਾਂ ਨੇ ਵੀ ਇਸ ਗੀਤ ਦੀ ਸ਼ਲਾਘਾ ਕੀਤੀ। ਗੀਤ ਨੂੰ ਸਵਾਤੀ ਨੇ ਖੁਦ ਹੀ ਲਿਖਿਆ ਹੈ, ਜਿਸ ਨੂੰ ਉਸ ਦੇ ਪਿਤਾ ਲੋਕੇਸ਼ ਦੇ ਮਾਰਗਦਰਸ਼ਨ 'ਚ ਤਿਆਰ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਸੀ-ਵਿਜਿਲ ਮੋਬਾਇਲ ਐਪ ਦੇ ਬਾਰੇ 'ਚ ਵੀ ਲੋਕਾਂ ਨੂੰ ਦੱਸਿਆ।