Saturday, January 18, 2025
 

ਹਰਿਆਣਾ

ਕੰਗਨਾ ਨੂੰ ਪੁੱਛ ਸਕਦੇ ਹਾਂ ਕਿ ਬਲਾ-ਤਕਾਰ ਕਿਵੇਂ ਹੁੰਦਾ ਹੈ ?: ਸਿਮਰਨਜੀਤ ਸਿੰਘ ਮਾਨ

August 30, 2024 07:39 AM


ਕਰਨਾਲ : ਪੰਜਾਬ ਤੋਂ ਸਾਬਕਾ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਮਾਨ ਨੇ ਕਿਹਾ ਹੈ ਕਿ ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫੀ ਤਜਰਬਾ ਹੈ, ਅਸੀਂ ਉਸ ਨੂੰ ਪੁੱਛ ਸਕਦੇ ਹਾਂ ਕਿ ਬਲਾਤਕਾਰ ਕਿਵੇਂ ਹੁੰਦਾ ਹੈ? ਮਾਨ ਵੀਰਵਾਰ ਨੂੰ ਕਰਨਾਲ ਆਏ ਸਨ।

ਮਾਨ ਦੇ ਬਿਆਨ ਦਾ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ। ਕਮਿਸ਼ਨ ਨੇ ਸਾਬਕਾ ਸੰਸਦ ਮੈਂਬਰ ਨੂੰ ਸੰਮਨ ਭੇਜੇ ਹਨ। ਨਾਲ ਹੀ ਜਨਤਕ ਤੌਰ 'ਤੇ ਮੁਆਫੀ ਮੰਗਣ ਅਤੇ 5 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਰਣੌਤ ਨੇ ਕੁਝ ਦਿਨ ਪਹਿਲਾਂ ਇੰਟਰਵਿਊ 'ਚ ਕਿਹਾ ਸੀ ਕਿ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਉਸ ਨਾਲ ਬਲਾਤਕਾਰ ਹੋਇਆ ਸੀ। ਇਹ ਉਨ੍ਹਾਂ ਬਾਰੇ ਮਾਨ ਦਾ ਬਿਆਨ ਮੰਨਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਕੰਗਨਾ ਇਨ੍ਹੀਂ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਬਣੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਵੀ ਵਿਵਾਦਾਂ 'ਚ ਹੈ। ਇਸ ਸਬੰਧੀ ਸਿੱਖ ਕੌਮ ਦਾ ਦੋਸ਼ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਸਿੱਖਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ।

ਇਸ 'ਤੇ ਕੰਗਨਾ ਰਣੌਤ ਨੇ ਕਿਹਾ, 'ਮੈਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ ਕਿ ਕੰਗਨਾ ਜਾਣਦੀ ਹੈ ਕਿ ਰੇਪ ਕੀ ਹੁੰਦਾ ਹੈ। ਇਸ ਤਰ੍ਹਾਂ ਉਹ ਮੇਰੀ ਆਵਾਜ਼ ਨੂੰ ਦਬਾ ਨਹੀਂ ਸਕਦੇ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

अवैध इमीग्रेशन को लेकर हरियाणा सरकार बनाएगी कानून, आगामी बजट सत्र में होगा पेश - मुख्यमंत्री

हरियाणा में एच.सी.एस. (H.C.S.) अधिकारी को उसके गृह ज़िले में एस.डी.एम. (S.D.M.) पद पर किया जा सकता है‌ तैनात

DC अंबाला की तरफ से DC संगरूर को लिखा गया पत्र, जगजीत सिंह दल्लेवाल को उचित मेडिकल सहायता बारे

ਫਤਿਹਾਬਾਦ 'ਚ ਵੱਡਾ ਹਾਦਸਾ ਟਲਿਆ, ਬੱਸ ਨੂੰ ਲੱਗੀ ਅੱਗ

ਹਰਿਆਣਾ 'ਚ ਸੀਤ ਲਹਿਰ ਸ਼ੁਰੂ

ਪ੍ਰਦੂਸ਼ਣ : ਦਿੱਲੀ ਤੋਂ ਬਾਅਦ ਇਸ ਸੂਬੇ 'ਚ ਪੰਜਵੀਂ ਜਮਾਤ ਤੱਕ ਦੇ ਸਕੂਲ ਬੰਦ

ਬੇਕਾਬੂ ਟਰੱਕ ਨੇ 6 ਲੋਕਾਂ ਨੂੰ ਕੁਚਲਿਆ, 5 ਦੀ ਮੌਕੇ 'ਤੇ ਹੀ ਮੌਤ

हरियाणा के मुख्यमंत्री  का आधिकारिक नाम नायब सिंह  अथवा नायब सिंह सैनी  ?

ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਤਰੀਕ ਤੈਅ

ਕਰਨਾਲ 'ਚ ਥਾਰ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਇਕ ਕਿਲੋਮੀਟਰ ਤੱਕ ਘਸੀਟਿਆ

 
 
 
 
Subscribe