ਹੈਦਰਾਬਾਦ 'ਚ ਕੁੱਤੇ ਦੇ ਹਮਲੇ 'ਚ ਇਕ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ। ਪੇਡਾ ਅੰਬਰ ਪੇਟ ਨਗਰ ਪਾਲਿਕਾ ਦੇ ਸੂਰਿਆ ਵਾਮਸੀ ਗਾਰਡਨ 'ਚ ਚਾਰ ਸਾਲ ਦਾ ਬੱਚਾ ਰਿਸ਼ੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਮਲਾ ਹੁੰਦਾ ਦੇਖ ਕੇ ਸਥਾਨਕ ਲੋਕਾਂ ਨੇ ਕੁੱਤਿਆਂ ਨੂੰ ਭਜਾ ਦਿੱਤਾ ਅਤੇ ਬੱਚੇ ਦੀ ਜਾਨ ਬਚ ਗਈ। ਹੁਣ ਕਲੋਨੀ ਦੇ ਲੋਕ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਹਨ ਕਿ ਹਾਲਾਤ ਅਜਿਹੇ ਹਨ ਕਿ ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਹਨ। ਆਵਾਰਾ ਕੁੱਤਿਆਂ ਦੀ ਦਹਿਸ਼ਤ ਸਿਰਫ਼ ਹੈਦਰਾਬਾਦ ਵਿੱਚ ਹੀ ਨਹੀਂ ਸਗੋਂ ਹੋਰ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।