ਅਸਾਮ: ਤ੍ਰਿਪੁਰਾ ਤੋਂ ਗੁਹਾਟੀ ਆ ਰਹੀ ਇੱਕ ਬੱਸ ਬੀਤੀ ਦੇਰ ਰਾਤ ਦਿਮਾ ਹਸਾਓ ਜ਼ਿਲ੍ਹੇ ਦੇ ਡਿਟੋਕਚੇਰਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ ਜਦਕਿ ਛੇ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਿਲਚਰ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਸਾਰੇ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।