Saturday, February 22, 2025
 

ਕਾਰੋਬਾਰ

ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ 1 ਅਰਬ ਡਾਲਰ ਦੇਵੇਗਾ ਵਿਸ਼ਵ ਬੈਂਕ

May 15, 2020 08:51 PM
ਵਾਸ਼ਿੰਗਟਨ  : ਵਿਸ਼ਵ ਬੈਂਕ ਨੇ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਗਰੀਬ ਤੇ ਕਮਜ਼ੋਰ ਪਰਿਵਾਰਾਂ ਨੂੰ ਸਮਾਜਿਕ ਸਹਾਇਤਾ ਪ੍ਰਦਾਨ ਕਰਨ ਦੇ ਭਾਰਤ ਦੇ ਯਤਨਾਂ ਵਿੱਚ ਸਹਾਇਤਾ ਲਈ 1 ਅਰਬ ਡਾਲਰ ਦੀ ਵਿੱਤੀ ਮਦਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮਦਦ 'ਇੰਡੀਅਨ ਕੋਵਿਡ-19 ਸੋਸ਼ਲ ਪ੍ਰੋਟੈਕਸ਼ਨ ਰਿਸਪਾਂਸ ਪ੍ਰੋਗਰਾਮ ਪ੍ਰਮੋਸ਼ਨ' (Indian covid-19 social protection response programme promotion ) ਦੇ ਰੂਪ ਵਿੱਚ ਦਿੱਤੀ ਜਾਵੇਗੀ। ਇਸ ਦੇ ਨਾਲ ਵਿਸ਼ਵ ਬੈਂਕ ਨੇ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਹੁਣ ਤੱਕ ਕੁੱਲ 2 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਪਿਛਲੇ ਮਹੀਨੇ 1 ਅਰਬ ਡਾਲਰ ਦੀ ਸਹਾਇਤਾ ਭਾਰਤ ਦੇ ਸਿਹਤ ਖੇਤਰ ਵਿੱਚ ਦੇਣ ਦਾ ਐਲਾਨ ਕੀਤਾ ਗਿਆ ਸੀ। ਭਾਰਤ ਵਿੱਚ ਵਿਸ਼ਵ ਬੈਂਕ (world bank) ਦੇ ਕੰਟਰੀ ਨਿਦੇਸ਼ਕ ਜੁਨੈਦ ਅਹਿਮਦ ਨੇ ਮੀਡੀਆ ਨਾਲ ਇੱਕ ਵੈਬੀਨਾਰ ਵਿੱਚ ਕਿਹਾ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਨੂੰ ਕੋਵਿਡ-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਬੇਮਿਸਾਲ ਤਰੀਕੇ ਨਾਲ ਲੌਕਡਾਊਨ ਅਤੇ ਸਮਾਜਿਕ ਦੂਰੀ ਨੂੰ ਲਾਗੂ ਕਰਨਾ ਪਿਆ ਹੈ। ਹਾਲਾਂਕਿ, ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਇਨ੍ਹਾਂ ਉਪਾਵਾਂ ਨੇ ਅਰਥਚਾਰੇ ਤੇ ਨੌਕਰੀਆਂ ਨੂੰ ਪ੍ਰਭਾਵਿਤ ਕੀਤਾ ਹੈ, ਖ਼ਾਸਕਰ ਗੈਰ-ਰਸਮੀ ਸੈਕਟਰ ਵਿੱਚ। 1 ਅਰਬ ਡਾਲਰ ਦੀ ਇਸ ਮਦਦ 'ਚ 55 ਕਰੋੜ ਡਾਲਰ ਦਾ ਵਿੱਤੀ ਪੋਸ਼ਣ ਵਿਸ਼ਵ ਬੈਂਕ ਦੀ ਰਿਆਇਤੀ ਉਧਾਰ ਸ਼ਾਖਾ ਅੰਤਰਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈਡੀਏ) ਵੱਲੋਂ ਕੀਤਾ ਜਾਵੇਗਾ, ਜਦਕਿ 20 ਕਰੋੜ ਡਾਲਰ ਕਰਜ਼ ਵਜੋਂ ਕੌਮਾਂਤਰੀ ਪੁਨਰ ਨਿਰਮਾਣ ਅਤੇ ਵਿਕਾਸ (ਆਈਬੀਆਰਡੀ) ਵੱਲੋਂ ਦਿੱਤੇ ਜਾਣਗੇ। ਬਾਕੀ 25 ਕਰੋੜ ਰੁਪਏ 30 ਜੂਨ 2020 ਤੋਂ ਬਾਅਦ ਦਿੱਤੇ ਜਾਣਗੇ।
 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਮਹਿੰਗੇ ਬਾਜ਼ਾਰਾਂ ਵਿੱਚ ਭਾਰਤੀ ਫਲਾਂ ਦਾ ਨਿਰਯਾਤ ਸ਼ੁਰੂ, GI ਟੈਗਿੰਗ ਕਾਰਨ ਸਫਲਤਾ

ਪੰਜਾਬ ’ਚ 90 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼: ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

Government Job : ਪ੍ਰਸਾਰ ਭਾਰਤੀ 'ਚ ਭਰਤੀ, ਕਰੋ ਅਪਲਾਈ

ਸੋਨੇ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ

ਗੂਗਲ ਕ੍ਰੋਮ ਯੂਜ਼ਰਸ ਲਈ ਭਾਰਤ ਸਰਕਾਰ ਦੀ ਚੇਤਾਵਨੀ, ਹੋ ਸਕਦਾ ਹੈ ਵੱਡਾ ਨੁਕਸਾਨ

ਨਵੇਂ ਆਮਦਨ ਕਰ ਬਿੱਲ ਵਿੱਚ ਕੀ ਖਾਸ ਹੈ

ਭਾਰਤੀ ਡਾਕ ਵਿਭਾਗ 'ਚ 21,413 ਅਸਾਮੀਆਂ ਲਈ ਨਿਕਲੀ ਭਰਤੀ

ਭਾਰਤ ਵਿੱਚ 90 ਘੰਟੇ ਕੰਮ ਕਰਨ ਦੇ ਮੁੱਦੇ 'ਤੇ ਚਰਚਾ ਦੇ ਵਿਚਕਾਰ, ਐਲੋਨ ਮਸਕ ਨੇ ਅਮਰੀਕਾ ਵਿੱਚ 120 ਘੰਟੇ ਕੰਮ ਕਰਨ ਦੇ ਹਫ਼ਤੇ 'ਤੇ ਬਹਿਸ ਸ਼ੁਰੂ ਕੀਤੀ

ਨਿਰਮਲਾ ਸੀਤਾਰਮਨ 8ਵੀਂ ਵਾਰ ਪੇਸ਼ ਕਰਨਗੇ ਦੇਸ਼ ਦਾ ਆਮ ਬਜਟ

ਬੈਂਕ ਖਾਤਾ ਧਾਰਕਾਂ ਲਈ ਵੱਡੀ ਖਬਰ, 1 ਫਰਵਰੀ ਤੋਂ ਬਦਲਣਗੇ ਇਹ ਬੈਂਕਿੰਗ ਨਿਯਮ

 
 
 
 
Subscribe